ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਕਾਬੂAccused Arrested in Extortion Case-compressed

ਜਗਰਾਂਉਂ ਜ਼ਿਲਾ ਪੁਲਿਸ ਲੁਧਿਆਣਾ (ਦਿਹਾਤੀ) ਨੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਤਸਵੀਰਾਂ ਪਾ ਕੇ ਫਿਰੌਤੀ ਮੰਗਣ ਵਾਲੇ 4 ਦੋਸ਼ੀਆਂ ਨੂੰ ਕਾਬੂ ਕਰਨ ਅਤੇ ਸਾਲ 2008 ਵਿੱਚ ਹੋਏ ਅੰਨ•ੇ ਕਤਲ ਦਾ ਮਾਮਲਾ ਸੁਲਝਾਉਣ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਅੱਜ ਸਥਾਨਕ ਜ਼ਿਲਾ ਪੁਲਿਸ ਮੁਖੀ ਦੇ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਅਤੇ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ, ਜ਼ਿਲਾ ਪੁਲਿਸ ਮੁਖੀ ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮੁਹੱਲਾ ਮੋਤੀ ਬਾਗ ਜਗਰਾਂਉ ਹਾਲ ਵਾਸੀ ਮਾਡਲ ਟਾਂਉਨ ਰਾਏਕੋਟ ਰੋਡ ਜਗਰਾਂਉ ਨੇ ਆਪਣੇ ਜੀਜੇ ਪੁਨੀਤ ਵਧਵਾ ਦੇ ਸਮੇਤ ਇੰਸਪੈਕਟਰ ਇੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਜਗਰਾਂਉ ਨੂੰ ਬਿਆਨ ਦਰਜ ਕਰਾ ਕੇ ਸੂਚਨਾ ਦਿੱਤੀ ਸੀ ਕਿ ਮਿਤੀ 07 ਅਤੇ 08 ਸਤੰਬਰ, 2017 ਨੂੰ ਵੱਖ-ਵੱਖ ਨੰਬਰਾਂ ਤੋਂ ਉਨਾਂ ਨੂੰ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਫੋਨ ਆਏ ਕਿ ਉਹਨਾਂ ਦੇ ਪਾਸ ਉਨਾਂ ਦੇ ਪਰਿਵਾਰ ਦੀਆਂ ਇਤਰਾਜਯੋਗ ਫੋਟੋਆਂ ਹਨ, ਜੇਕਰ ਉਹ 4 ਲੱਖ ਰੁਪਏ ਦਿੰਦਾ ਹੈ ਤਾਂ ਉਹਨਾਂ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ਪਰ ਵਾਇਰਲ ਨਹੀਂ ਕਰਾਂਗੇ।ਜੇਕਰ 04 ਲੱਖ ਰੁਪਏ ਨਾ ਦਿੱਤੇ ਤਾਂ ਇਹ ਫੋਟੋਆਂ ਸ਼ੋਸ਼ਲ ਮੀਡੀਆ ਪਰ ਵਾਇਰਲ ਕਰ ਦੇਵਾਂਗੇ ।

ਫੋਨ ਕਰਨ ਵਾਲਿਆਂ ਨੂੰ ਸੰਦੀਪ ਕੁਮਾਰ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕ ਬੰਦ ਹੋਣ ਕਰਕੇ ਪੈਸੇ ਨਹੀਂ ਦਿੱਤੇ ਜਾ ਸਕਦੇ, ਤਾਂ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਸ਼ਾਮ ਤੱਕ 04 ਲੱਖ ਰੁਪਏ ਕਿੱਥੇ ਅਤੇ ਕਿਹੜੀ ਜਗਾ ਪਰ ਉਹਨਾਂ ਨੇ ਲੈਣੇ ਹਨ, ਉਹ ਫੋਨ ਕਰਕੇ ਦੱਸਣਗੇ।ਇੰਸਪੈਕਟਰ ਇੰਦਰਜੀਤ ਸਿੰਘ, ਮੁੱਖ ਅਫਸਰ ਥਾਣਾ ਸਿਟੀ ਜਗਰਾਂਉ ਵੱਲੋਂ ਮੁਕੱਦਮਾਂ ਨੰਬਰ 280 ਮਿਤੀ 10.09.2017 ਅ/ਧ 385/386/120-ਬੀ,506 ਭ/ਦ ਅਤੇ 67 ਆਈ.ਟੀ ਐਕਟ ਥਾਣਾ ਸਿਟੀ ਜਗਰਾਂਉ ਦਰਜ ਕਰਕੇ ਵਰਤੇ ਗਏ ਦੋਸ਼ੀਆਂ ਦੇ ਮੋਬਾਈਲ ਫੋਨਾਂ ਦੇ ਐਡਰੈਸ/ਲੋਕੇਸ਼ਨ ਪਤਾ ਲਗਾ ਕੇ ਮੁਨੀਸ਼ ਮਲਹੋਤਰਾ ਪੁੱਤਰ ਜੋਗਿੰਦਰਪਾਲ ਮਲਹੋਤਰਾ ਵਾਸੀ ਮੱਲੀ ਕਲੋਨੀ ਜਗਰਾਂਉ, ਪ੍ਰਿੰਸ ਨਿਝਾਵਨ ਉਰਫ ਪ੍ਰਿੰਸ ਪੁੱਤਰ ਸੁਭਾਸ਼ ਹਾਲ ਵਾਸੀ ਮੋਤੀ ਬਾਗ ਜਗਰਾਂਉ, ਪੁਸ਼ਕਰਨ ਕਮਲ ਸ਼ਰਮਾਂ ਉਰਫ ਕਰਨ ਸ਼ਰਮਾਂ ਪੁੱਤਰ ਕਮਲ ਸ਼ਰਮਾਂ ਵਾਸੀ ਸਰਕਾਰੀ ਸਕੂਲ ਦੇ ਸਾਹਮਣੇ ਜਗਰਾਂਉ, ਮਨੀ ਕਾਂਤ ਗੋਇਲ ਉਰਫ ਮੰਨੂ ਪੁੱਤਰ ਅਨਿਲ ਕੁਮਾਰ ਵਾਸੀ ਨੇੜੇ ਗੁਰੂ ਕਾ ਭੱਠਾ ਜਗਰਾਂਉ ਨੂੰ ਗ੍ਰਿਫ਼ਤਾਰ ਕਰ ਲਿਆ। ਇਨਾਂ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਇਸ ਘਟਨਾ ਨੂੰ ਅੰਜ਼ਾਮ ਦੇਣ ਬਾਰੇ ਮੰਨਿਆ ਹੈ।ਜਿਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY