ਕੇਂਦਰੀ ਜੇਲ ਵਿਚ ਮੁਲਾਕਾਤ ਕਰਨ ਆਏ ਵਿਅਕਤੀ ਦੀ ਤਲਾਸ਼ੀ ਲੈਣ ਤੇ ਗੁਪਤ ਅੰਗ ਚੋ ਬਰਾਮਦ ਹੋਇਆ ਨਸ਼ੀਲੀਆਂ ਗੋਲੀਆਂCrime

ਕੇਂਦਰੀ ਜੇਲ ਵਿਚ ਇਕ ਮੁਲਾਕਾਤੀ ਤੋਂ ਨਸ਼ੀਲੀਆਂ ਗੋਲੀਆਂ ਮਿਲਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅੱਜ ਦੁਪਹਿਰ 12.30 ਵਜੇ ਦੇ ਲਗਭਗ ਇਕ ਵਿਅਕਤੀ ਮੁਲਾਕਾਤ ਕਰਨ ਲਈ ਜੇਲ ਕੰਪਲੈਕਸ ਵਿਚ ਦਾਖਲ ਹੋਇਆ। ਜੇਲ ਗਾਰਦ ਚੈਕਿੰਗ ਪੋਸਟ ‘ਤੇ ਤਾਇਨਾਤ ਡਾਗ ਸਕੁਐਡ ਕਰਮਚਾਰੀ ਹਰਪਾਲ ਸਿੰਘ ਨੇ ਉਕਤ ਵਿਅਕਤੀ ਦੀ ਤਲਾਸ਼ੀ ਲੈਣ ਤੇ ਗੁਪਤ ਅੰਗ ਵਿਚ ਟੇਪ ਦੇ ਨਾਲ ਚਿਪਕਾ ਕੇ ਰੱਖੀਆਂ 15 ਦੇ ਲਗਭਗ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਲਈਆਂ।

ਉਕਤ ਵਿਅਕਤੀ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਬੀਤੇ ਕੁਝ ਸਮੇਂ ਤੋਂ ਜੇਲ ਵਿਚ ਬੰਦ ਆਪਣੇ ਭਰਾ ਨਾਲ ਮੁਲਾਕਾਤ ਕਰਨ ਆਇਆ ਸੀ। ਜੇਲ ਅਧਿਕਾਰੀ ਵੀ ਇਸ ਸਬੰਧੀ ਕੇਸ ਦੀ ਜਾਂਚ ਕਰ ਰਹੇ ਹਨ। ਤਾਜਪੁਰ ਪੁਲਸ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY