ਬੈਂਸ ਨੇ ਕੀਤੀ ਲੁਧਿਆਣਾ ਦੇ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਿਕਾਇਤ ਕੀਤੀsimarjit singh bains

ਲੁਧਿਆਣਾ– ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾ ਇਕ ਸਿਮਰਜੀਤ ਸਿੰਘ ਬੈਂਸ ਨੇ ਚੀਫ ਸੈਕਟਰੀ ਪੰਜਾਬ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਲੁਧਿਆਣਾ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਸ਼ਿਕਾ ਇਤ ਕਰਦਿਆਂ ਮੰਗ ਕੀਤੀ ਹੈ ਕਿ ਭ੍ਰਿਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਰਿਸ਼ਵਤਖੋਰੀ ਦੀ ਧਾਰਾ ਤਹਿਤ ਮੁਕੱਦਮੇ ਦਰਜ ਕੀਤੇ ਜਾਣ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾ ਇਕ ਬੈਂਸ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਦੇ ਜੋਨ ਸੀ ਵਿੱਖੇ ਪਿਛਲੇ ਦਿਨੀਂ ਇਕ ਜਤਿੰਦਰ ਮੁਲਾਜਮ ਵਲੋਂ ਦਸਮੇਸ਼ ਨਗਰ ਨਿਵਾਸੀ ਗੁਰਵਿੰਦਰ ਸਿੰਘ ਨਾਲ 25 ਹਜਾਰ ਰੁਪਏ ਵਿੱਚ ਸੌਦਾ ਕੀਤਾ ਸੀ ਤੇ 10 ਹਜਾਰ ਰੁਪਏ ਨਕਦ ਲਏ ਸਨ। ਇਸ ਦੌਰਾਨ ਬੈਂਸ ਮੌਕੇ ਤੇ ਪੁੱਜ ਗਏ ਅਤੇ ਉਸ ਜਤਿੰਦਰ ਦੀ ਜੇਬ ਵਿੱਚੋਂ ਪੈਸੇ ਕਢਵਾਏ। ਬੈਂਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਸ ਨਿਗਮ ਮੁਲਾਜਮ ਤੋਂ ਜਾਣਕਾਰੀ ਲਈ ਤਾਂ ਉਸ ਨੇ ਖੁਦ ਦੱਸਿਆ ਕਿ ਇਹ ਸਾਰਾ ਭ੍ਰਿਸ਼ਟ ਕਾਰੋਬਾਰ ਕਰਨ ਨਾਲ ਉਸ ਨੂੰ ਤਾਂ ਸਿਰਫ 20 ਫੀਸਦੀ ਹਿੱਸਾ ਮਿਲਦਾ ਹੈ ਜਦੋਂ ਕਿ ਬਾਕੀ ਦੀ ਰਕਮ ਇੰਸਪੈਕਟਰ ਕੁਲਜੀਤ ਮਾਂਗਟ ਅਤੇ ਕਿਰਨਦੀਪ ਸਿੰਘ ਨੂੰ ਜਾਂਦਾ ਹੈ।

ਇਸ ਤੋਂ ਇਲਾਵਾ ਵੀ ਪਿਛਲੇ ਦਿਨੀਂ ਹੀ ਨਿਗਮ ਦੇ ਜੋਨ ਸੀ ਵਿੱਚ ਇੱਕ ਮੁਲਾਜਮ ਸੁਰਿੰਦਰ ਸਿੰਘ ਨੇ ਪਰਮਿਟ ਫੀਸ ਬਦਲੇ 10 ਹਜਾਰ ਰੁਪਏ ਲਏ ਸਨ ਪਰ ਜਦੋਂ ਉਹ ਨਿਗਮ ਦੀਆਂ ਪੌੜੀਆਂ ਚੜ ਰਹੇ ਸਨ ਤਾਂ ਮੁਲਾਜਮ ਸੁਰਿੰਦਰ ਨੂੰ ਬੈਂਸ ਦੇ ਆਉਣ ਦੀ ਭਣਕ ਪੈ ਗਏ ਤੇ ਉਹ ਫਰਾਰ ਹੋ ਗਿਆ। ਜਦੋਂ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਨਿਗਮ ਜੋਨ ਡੀ ਵਿੱਚ ਇੱਕ ਨਿਗਮ ਕਰਮਚਾਰੀ ਲੋਕਾਂ ਤੋਂ ਪੈਸੇ ਲੈ ਕੇ ਰਸੀਦਾਂ ਕੱਟ ਰਿਹਾ ਸੀ, ਜਿਹੜੀਆਂ ਜਾਅਲੀ ਸੀ। ਬੈਂਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨਿਗਮ ਕਮਿਸ਼ਨਰ ਲੁਧਿਆਣਾ ਨੂੰ ਲਿਖਤ ਸ਼ਿਕਾ ਇਤ ਕੀਤੀ ਸੀ ਪਰ ਅੱਜ ਤੱਕ ਕਿਸੇ ਵੀ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਬੈਂਸ ਨੇ ਕਿਹਾ ਕਿ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਲਿਖਤ ਸ਼ਿਕਾ ਇਤ ਕਰਦੇ ਹੋਏ ਮੰਗ ਕੀਤੀ ਹੈ ਕਿ ਲੁਧਿਆਣਾ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਤੇ ਇਹ ਮਾਮਲਾ ਵਿਜੀਲੈਂਸ ਨੂੰ ਦੇ ਕੇ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਪਰਚੇ ਦਰਜ ਕੀਤੇ ਜਾਣ।

LEAVE A REPLY