ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਇਆ ਜਾਵੇਗਾ, ਫੌਜੀ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ



DC Pardeep Agarwal

ਲੁਧਿਆਣਾ- ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 7 ਦਸੰਬਰ, 2017 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇਸ਼ ਵਾਸੀ ਹਰ ਖੇਤਰ ਵਿੱਚ, ਖਾਸ ਕਰਕੇ ਪੰਜਾਬ ਦੇ ਲੋਕ ਸਾਡੀਆਂ ਫੌਜਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਦੇਸ਼ ਵਾਸੀ ਅਜਿਹੇ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਉਂਦੇ ਹੋਏ ਦਿਲ ਖੋਲ ਕੇ ਦਾਨ ਦਿੰਦੇ ਹਨ, ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਜੰਗ ਦੌਰਾਨ ਨਕਾਰਾ ਹੋਏ ਸੈਨਿਕਾਂ ਅਤੇ ਵਿਧਵਾਵਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।

ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸਮੂਹ ਜ਼ਿਲਾ ਲੁਧਿਆਣਾ ਵਾਸੀਆਂ ਨੂੰ ਇਸ ਮਹਾਨ ਯੋਗਦਾਨ ਵਿੱਚ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਨਕਾਰਾ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਹਨਾਂ ਦੀਆਂ ਵਿਧਵਾਵਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਵਾਰ ਇਸ ਰਾਸ਼ੀ ਦੇ 1 ਕਰੋੜ ਤੋਂ ਵਧੇਰੇ ਲਾਭਪਾਤਰੀ ਹੋਣਗੇ। ਸੇਵਾ ਕਰ ਰਹੇ ਅਤੇ ਸੇਵਾਮੁਕਤ ਹੋ ਚੁੱਕੇ ਬਹਾਦਰ ਯੋਧਿਆਂ ਦੀ ਬਹਾਦਰੀ ਪ੍ਰਤੀ ਸਲੂਟ ਕਰਨ ਦਾ ਇਹ ਇੱਕ ਸੁਨਿਹਰੀ ਮੌਕਾ ਹੁੰਦਾ ਹੈ।

ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਦੇਸ਼, ਸਾਡੇ ਲੋਕਾਂ ਅਤੇ ਸਾਡੇ ਸਮਾਜ ਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਸਨਮਾਨ ਦਿਵਾਉਣ ਵਾਲੇ ਇਨਾਂ ਸ਼ਹੀਦ ਫੌਜੀਆਂ, ਸੇਵਾ ਕਰ ਰਹੇ ਅਤੇ ਸੇਵਾਮੁਕਤ ਹੋ ਚੁੱਕੇ ਬਹਾਦਰ ਯੋਧਿਆਂ ਤੇ ਉਨਾਂ ਦੇ ਆਸ਼ਰਿਤਾਂ ਦੀ ਆਰਥਿਕ ਸਹਾਇਤਾ ਲਈ ਵੱਧ ਤੋਂ ਵੱਧ ਅੰਸ਼ਦਾਨ ਇਕੱਠਾ ਕਰਕੇ ਸੰਬੰਧਤ ਵਿਭਾਗ ਨੂੰ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਝੰਡਾ ਫੰਡ ਲਈ ਦਿੱਤੇ ਗਏ ਦਾਨ ‘ਤੇ ਆਮਦਨ ਕਰ ਤੋਂ ਛੋਟ ਹੁੰਦੀ ਹੈ।

ਇਹ ਖਬਰ ਅੰਗਰੇਜ਼ੀ ਵਿੱਚ ਪੜਨ ਲਈ ਇਸ ਲਿੰਕ ਤੇ ਕਲਿਕ ਕਰੋ





LEAVE A REPLY