ਪੁਲਸ ਨੇ ਸ਼ੋਅਰੂਮ ‘ਤੇ ਰੱਖੇ ਨੌਕਰਾਂ ਨੂੰ ਦਬੋਚ ਕੇ ਲਗਭਗ 4 ਲੱਖ ਦਾ ਸਮਾਨ ਕੀਤਾ ਜਪਤਲੁਧਿਆਣਾ– ਲਗਭਗ 10 ਸਾਲਾਂ ਤੋਂ ਸ਼ੋਅਰੂਮ ‘ਤੇ ਰੱਖੇ 3 ਨੌਕਰ 2 ਸਾਲਾਂ ਤੋਂ ਸਾਮਾਨ ਚੋਰੀ ਕਰ ਕੇ ਵੇਚਣ ਲੱਗ ਗਏ ਸਨ। ਸੀ. ਆਈ. ਏ.-1 ਦੀ ਪੁਲਸ ਨੇ ਤਿੰਨਾਂ ਨੂੰ ਦਬੋਚ ਕੇ ਲਗਭਗ 4 ਲੱਖ ਦੀ ਰਿਕਵਰੀ ਕੀਤੀ ਹੈ। ਫੜੇ ਗਏ ਦੋਸ਼ੀਆਂ ਦੀ ਪਛਾਣ ਕਪਿਲ ਕੁਮਾਰ ਨਿਵਾਸੀ ਧਾਂਦਰਾ, ਬਾਲੀ ਸਿੰਘ ਨਿਵਾਸੀ ਬਸੰਤ ਨਗਰ ਅਤੇ ਰੁਪੇਸ਼ ਨਿਵਾਸੀ ਆਤਮ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਤਿੰਨਾਂ ਖਿਲਾਫ ਥਾਣਾ ਐੱਸ. ਬੀ. ਐੱਸ. ਨਗਰ ਵਿਚ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਮੁਖੀ ਇੰਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਚੋਰੀਸ਼ੁਦਾ ਸਾਮਾਨ ਵੇਚਣ ਦੀ ਤਾਕ ਵਿਚ ਹਨ, ਜਿਸ ‘ਤੇ ਪੁਲਸ ਨੇ ਉਨ੍ਹਾਂ ਨੂੰ ਪੰਜਾਬ ਮਾਤਾ ਨਗਰ ਚੌਕ ਕੋਲੋਂ ਦਬੋਚ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨੇ ਦੋਸ਼ੀ ਪੱਖੋਵਾਲ ਰੋਡ ਸਥਿਤ ਗਰਗ ਐਂਟਰਪ੍ਰਾਈਜ਼ਿਜ਼ ਹਾਰਡਵੇਅਰ ਅਸੈਸਰੀ ਸ਼ੋਅਰੂਮ ‘ਤੇ ਕੰਮ ਕਰਦੇ ਹਨ ਅਤੇ ਉਥੋਂ ਹੀ ਸਾਮਾਨ ਚੋਰੀ ਕਰ ਕੇ ਵੇਚਦੇ ਸਨ। ਪੁਲਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਸ਼ੋਅਰੂਮ ਮਾਲਕ ਦੇ ਦੋਸਤ ਨੂੰ ਵੇਚ ਦਿੰਦੇ ਸਨ ਸਾਮਾਨ

ਪੁਲਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸ਼ੋਅਰੂਮ ਤੋਂ ਚੋਰੀ ਕੀਤਾ ਗਿਆ ਸਾਮਾਨ ਬਾਜ਼ਾਰ ਵੇਚਣ ਦੀ ਬਜਾਏ ਸ਼ੋਅਰੂਮ ਮਾਲਕ ਦੇ ਬੱਸ ਅੱਡੇ ਨੇੜੇ ਇਕ ਦੋਸਤ ਨੂੰ ਵੇਚ ਦਿੰਦੇ ਸਨ ਤਾਂ ਕਿ ਚੋਰੀ ਸਬੰਧੀ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਮਿਲਣ ਵਾਲੀ ਨਕਦੀ ਆਪਸ ਵਿਚ ਉਸੇ ਸਮੇਂ ਵੰਡ ਲੈਂਦੇ ਸਨ। ਪੁਲਸ ਮੁਤਾਬਕ ਜਦੋਂ ਵੀ ਕਿਸੇ ਗਾਹਕ ਦੇ ਸਾਮਾਨ ਦੀ ਲਿਸਟ ਉਨ੍ਹਾਂ ਕੋਲ ਆਉਂਦੀ ਤਾਂ ਦੋਵੇਂ ਨੌਕਰ ਲਿਸਟ ਤੋਂ ਜ਼ਿਆਦਾ ਸਾਮਾਨ ਬਾਹਰ ਕੱਢ ਕੇ ਡਲਿਵਰੀ ਲਈ ਜਾਣ ਵਾਲੇ ਆਟੋ ਵਿਚ ਰੱਖ ਦਿੰਦੇ ਅਤੇ ਡਰਾਈਵਰ ਰੁਪੇਸ਼ ਜਦੋਂ ਗਾਹਕ ਨੂੰ ਸਾਮਾਨ ਦੀ ਡਲਿਵਰੀ ਕਰਨ ਜਾਂਦਾ ਤਾਂ ਰਸਤੇ ਵਿਚ ਹੋਰ ਸਾਮਾਨ ਕੱਢ ਕੇ ਕਿਤੇ ਰੱਖ ਦਿੰਦਾ। ਪੁਲਸ ਮੁਤਾਬਕ ਕੁਝ ਸਮਾਂ ਪਹਿਲਾਂ ਸ਼ੋਅਰੂਮ ਮਾਲਕ ਨੂੰ ਸ਼ੱਕ ਹੋਇਆ ਕਿ ਦੁਕਾਨ ਵਿਚ ਚੋਰੀ ਹੋ ਰਹੀ ਹੈ ਤਾਂ ਉਸ ਨੇ ਕੈਮਰੇ ਲਾ ਲਏ ਪਰ ਤਿੰਨਾਂ ਨੇ ਮਿਲ ਕੇ ਕੈਮਰੇ ਖਰਾਬ ਕਰ ਦਿੱਤੇ ਤਾਂ ਕਿ ਚੋਰੀ ਦੀ ਖੇਡ ਚਲਦੀ ਰਹੇ।

LEAVE A REPLY