ਸ਼ਿਮਲਾ ਘੁੰਮਣ ਜਾਣ ਤੋਂ ਪਹਿਲਾਂ ਇਹ ਗੱਲਾਂ ਧਿਆਨ ਵਿੱਚ ਰੱਖੋ, ਸੈਲਾਨੀ ਪ੍ਰਸਾਸ਼ਨਿਕ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ- ਡਿਪਟੀ ਕਮਿਸ਼ਨਰ



christ-church-shimla-photos

ਲੁਧਿਆਣਾ – ਆਏ ਸਾਲ ਸਰਦੀਆਂ ਦੇ ਮੌਸਮ ਦੌਰਾਨ ਲੱਖਾਂ ਸੈਲਾਨੀ ਸ਼ਿਮਲਾ (ਹਿਮਾਚਲ ਪ੍ਰਦੇਸ਼ ਦਾ ਸੈਲਾਨੀ ਕੇਂਦਰ) ਘੁੰਮਣ ਅਤੇ ਉਥੇ ਪੈਂਦੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਜਾਂਦੇ ਹਨ। ਉੱਚ ਪਹਾੜੀ ‘ਤੇ ਸਥਿਤ ਇਸ ਕੇਂਦਰ ‘ਤੇ ਜਦ ਭਾਰੀ ਬਰਫ਼ਬਾਰੀ ਪੈਣ ਲੱਗਦੀ ਹੈ ਤਾਂ ਵੱਡੀ ਤਾਦਾਦ ਵਿੱਚ ਸੈਲਾਨੀ ਪਹੁੰਚ ਜਾਂਦੇ ਹਨ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਣ ਲੱਗਦਾ ਹੈ। ਨਤੀਜਤਨ ਆਵਾਜਾਈ ਸਮੱਸਿਆ, ਸੜਕ ਹਾਦਸੇ, ਸਿਹਤ ਸਹੂਲਤਾਂ, ਹੋਟਲਾਂ ਵਿੱਚ ਕਮਰਿਆਂ ਦੀ ਅਣਹੋਂਦ, ਬਿਜਲੀ ਅਤੇ ਪਾਣੀ ਦੀ ਕਮੀ ਵੀ ਪੈਦਾ ਹੋ ਜਾਂਦੀ ਹੈ। ਇਨਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਘਟਾਉਣ ਲਈ ਜ਼ਿਲਾ ਪ੍ਰਸਾਸ਼ਨ ਸ਼ਿਮਲਾ ਵੱਲੋਂ ਪੰਜਾਬ, ਚੰਡੀਗੜ ਅਤੇ ਹਰਿਆਣਾ ਦੇ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ।

ਇਸ ਸੰਬੰਧੀ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਰੋਹਨ ਚੰਦ ਠਾਕੁਰ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸੈਲਾਨੀਆਂ ਲਈ ਕੁਝ ਹਦਾਇਤਾਂ ਜਾਰੀ ਕਰਨ ਲਈ ਅਪੀਲ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਘੁੰਮਣ ਆਉਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿੱਚ ਬੁਕਿੰਗ ਕਰਵਾ ਕੇ ਹੀ ਆਉਣ ਕਿਉਂਕਿ ਮੌਕੇ ‘ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸ਼ਿਮਲਾ ਵਿੱਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ ‘ਤੇ 3-4 ਦਿਨ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਨਾਲ ਲੱਗਦੇ ਇਲਾਕਿਆਂ ਕੁਫਰੀ, ਨਾਰਕੰਡਾ ਅਤੇ ਹੋਰ ਥਾਵਾਂ ‘ਤੇ ਵੀ ਪੈਂਦੀ ਹੈ। ਸੈਲਾਨੀ ਇੱਕੋ ਦਮ ਸ਼ਿਮਲਾ ਪਹੁੰਚਣ ਦੀ ਬਿਜਾਏ ਇਨਾਂ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਆਨੰਦ ਲੈ ਸਕਦੇ ਹਨ। ਬਰਫ਼ ਘਟਣ ਉਪਰੰਤ ਉਹ ਸ਼ਿਮਲਾ ਦਾ ਆਨੰਦ ਵੀ ਲਿਆ ਜਾ ਸਕਦਾ ਹੈ।

ਅਗਲੇ ਪਨੇ ਤੇ ਪੜੋ ਪੂਰੀ ਖਬਰ





LEAVE A REPLY