ਨੈਸ਼ਨਲ ਕੈਰੀਅਰ ਸੈਂਟਰ ਲੁਧਿਆਣਾ ਵਿਖੇ ਵਿਸ਼ਵ ਅੰਗਹੀਣਤਾ ਦਿਵਸ ਮਨਾਇਆਲੁਧਿਆਣਾ–  ਨੈਸ਼ਨਲ ਕੈਰੀਅਰ ਸੈਂਟਰ ਲੁਧਿਆਣਾ ਵਿਖੇ ਵਿਸ਼ਵ ਅੰਗਹੀਣਤਾ ਦਿਵਸ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿੱਚ ਅੰਗਹੀਣ ਵਿਅਕਤੀਆਂ ਵੱਲੋਂ ਸਮਾਗਮ ਦੇ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ। ਸ੍ਰੀਮਤੀ ਸੰਧਿਆ ਸਲਵਾਨ ਡਾਇਰੈਕਟਰ ਉਚੇਰੀ ਪ੍ਰੀਖਿਆ ਸੰਸਥਾ ਲੁਧਿਆਣਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਅੰਗਹੀਣ ਵਿਦਿਆਰਥੀਆਂ ਦੇ ਯੋਗ ਵਿਕਾਸ ‘ਤੇ ਜੋਰ ਦਿੱਤਾ ਜਾਵੇ, ਤਾਂ ਜੋ ਇਹ ਵਿਦਿਆਰਥੀ ਵੀ ਅੱਜ ਦੇ ਤੇਜ-ਤਰਾਰ ਯੁੱਗ ਦਾ ਮੁਕਾਬਲਾ ਕਰ ਸਕਣ। ਰਾਲਸਨ ਇੰਡੀਆ ਦੇ ਸੀਨੀਅਰ ਵਾਇਸ ਚੇਅਰਮੈਨ ਸ੍ਰੀ ਜੀ.ਐਸ.ਪਾਸੀ ਨੇ ਅੰਗਹੀਣ ਵਿਦਿਆਰਥੀਆਂ ਦੇ ਰਹਿਣ ਲਈ 20 ਬੈਡ ਸੈਟ ਅਤੇ ਅਲਮਾਰੀਆਂ ਭੇਟ ਕੀਤੀਆਂ। ਇਸ ਮੌਕੇ ਅੰਗਹੀਣ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਨੈਸ਼ਨਲ ਕੈਰੀਅਰ ਸੈਂਟਰ ਲੁਧਿਆਣਾ ਵੱਲੋਂ ਸ੍ਰੀ ਮਨਜੀਤ ਸਿੰਘ ਜੁਆਇੰਟ ਡਾਇਰੈਕਟਰ ਅਤੇ ਸ੍ਰੀ ਪੰਕਜ਼ ਭਾਸਕਰ, ਰਾਲਸਨ ਇੰਡੀਆ ਨੂੰ ਮੋਮੈਂਟੋ ਦੇ ਸਨਮਾਨਤ ਕੀਤਾ ਗਿਆ।

LEAVE A REPLY