ਵਿਆਹੀ ਲੜਕੀ ਨੇ ਆਪਣੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਦੇ ਲਾਏ ਦੋਸ਼ਖੰਨਾ– ਖੰਨਾ ਤੋਂ ਜਲੰਧਰ ਵਿਖੇ ਕਰੀਬ 6 ਸਾਲ ਪਹਿਲਾਂ ਵਿਆਹੀ ਲੜਕੀ ਨੇ ਆਪਣੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਅਤੇ ਉਸ ਦੇ ਪੁੱਤਰ ਨੂੰ ਘਰ ਤੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਘਰ ਤੋਂ ਕੱਢਣ ਦੇ ਮਗਰੋਂ ਜਦੋਂ ਉਕਤ ਮਹਿਲਾ ਜਲੰਧਰ ਥਾਣੇ ਵਿਖੇ ਆਪਣੀ ਸ਼ਿਕਾਇਤ ਦੇਣ ਆਈ ਤਾਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਥੇ ਤਾਇਨਾਤ ਪੁਲਸ ਕਰਮਚਾਰੀ ਨੇ ਉਸ ਨੂੰ ਖੰਨਾ ਉਸ ਦੇ ਪੇਕੇ ਆਉਣ ਲਈ ਪੈਸੇ ਵੀ ਦਿੱਤੇ ਤੇ ਜਦੋਂ ਉਹ ਬੱਸ ‘ਚ ਸਵਾਰ ਹੋਈ ਤਾਂ ਥੋੜ੍ਹੀ ਦੇਰ ਬਾਦ ਉਹ ਬੇਹੋਸ਼ ਹੋ ਗਈ ਤੇ ਉਸ ਕੋਲੋਂ ਮਿਲੀ ਪਰਚੀ ਤੇ ਲਿਖੇ ਫੋਨ ਨੰ. ਦੇ ਆਧਾਰ ‘ਤੇ ਬੱਸ ਚਾਲਕ ਅਤੇ ਕੰਡਕਟਰ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਤੇ ਖੰਨਾ ਪੁੱਜਣ ‘ਤੇ ਉਸ ਦੇ ਪਿਤਾ ਨੇ ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਹਸਪਤਾਲ ‘ਚ ਜ਼ੇਰੇ ਇਲਾਜ ਮਹਿਲਾ ਸੁਨੈਨਾ (30) ਪਤਨੀ ਗੁਰਨਾਮ ਸਿੰਘ ਨਿਵਾਸੀ ਜਲੰਧਰ ਨੇ ਦੱਸਿਆ ਕਿ ਉਸ ਦਾ ਪੇਕਾ ਪਰਿਵਾਰ ਖੰਨਾ ਦੇ ਮੁਹੱਲਾ ਗੋਬਿੰਦਪੁਰਾ ਨੇੜੇ ਮੀਟ ਮਾਰਕੀਟ ਵਿਖੇ ਹੈ ਅਤੇ ਉਸ ਦਾ ਵਿਆਹ ਜਲੰਧਰ ਨਿਵਾਸੀ ਗੁਰਨਾਮ ਸਿੰਘ ਦੇ ਨਾਲ ਕਰੀਬ ਸਾਢੇ ਛੇ ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ ਦੋ ਪੁੱਤਰ ਵੀ ਹਨ।

ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਲੜਾਈ ਕਰਦਾ ਰਹਿੰਦਾ ਤੇ ਕੁੱਟਮਾਰ ਵੀ ਕਰਦਾ ਸੀ। ਗੁਰਪ੍ਰੀਤ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੇ ਪੇਕੇ ਆਉਂਦੀ ਸੀ ਤਾਂ ਉਸ ਨੂੰ ਹਰ ਵਾਰ ਪੈਸੇ ਲੈ ਕੇ ਆਉਣ ਲਈ ਉਸ ਦੇ ਸਹੁਰਾ ਪਰਿਵਾਰ ਵੱਲੋਂ ਕਿਹਾ ਜਾਂਦਾ ਸੀ ਤੇ ਨਾ ਲੈ ਕੇ ਆਉਣ ‘ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਗੁਰਪ੍ਰੀਤ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਵੀ ਸਵੇਰੇ ਉਸ ਦੇ ਪਤੀ ਗੁਰਨਾਮ ਨੇ ਉਸ ਨੂੰ ਕੁੱਟਮਾਰ ਕਰਦੇ ਹੋਏ ਕਮਰੇ ‘ਚ ਬੰਦ ਕਰ ਦਿੱਤਾ ਤੇ ਸਾਰਾ ਦਿਨ ਭੁੱਖਾ ਰੱਖਿਆ ਤੇ ਰਾਤ ਨੂੰ ਜਦੋਂ ਉਹ ਵਾਪਸ ਆਇਆ ਤੇ ਉਸ ਨੇ ਅਤੇ ਉਸ ਦੀ ਸੱਸ ਬਲਵੀਰ ਕੌਰ, ਸਹੁਰਾ ਸੁਰਜੀਤ ਸਿੰਘ ਅਤੇ ਉਸ ਦੀ ਨਨਾਣ ਮਨਜੀਤ ਕੌਰ ਨੇ ਉਸ ਨਾਲ ਫੇਰ ਤੋਂ ਕੁੱਟਮਾਰ ਕੀਤੀ ਦੇ ਮਗਰੋਂ ਮੰਗਲਵਾਰ ਸਵੇਰੇ ਉਸ ਨੂੰ ਉਸ ਦੇ ਵੱਡੇ ਪੁੱਤਰ ਨਾਲ ਘਰ ਤੋਂ ਬਾਹਰ ਕੱਢ ਦਿੱਤਾ।

 

LEAVE A REPLY