ਬਸਪਾ ਨੇ ਕੁਮਾਰ ਵਿਸ਼ਵਾਸ ਖਿਲਾਫ ਮੋਟਰ ਸਾਈਕਲ ਮਾਰਚ ਕੱਢ ਪ੍ਰੀਨਿਰਮਾਣ ਦਿਵਸ ਤੇ ਬਾਬਾ ਸਾਹਿਬ ਨੂੰ ਦਿੱਤੀ ਸਰਧਾਂਜਲੀBSP Hold Rally against Kumar Vishwas

ਲੁਧਿਆਣਾ – ਬਹੁਜਨ ਸਮਾਜ ਪਾਰਟੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਦੇ ਪ੍ਰੀਨਿਰਮਾਣ ਦਿਵਸ਼ ਤੇ ਬਸਤੀ ਚੌਂਕ ਤੋਂ ਅੰਬੇਡਕਰ ਚੌਂਕ ਤੱਕ ਮੋਟਰ ਸਾਈਕਲ ਮਾਰਚ ਕੱਢਿਆ ਅਤੇ ਆਮ ਆਦਮੀਂ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਉਸ ਤੇ ਮੁੱਕਦਮਾ ਦਰਜ ਕਰਨ ਦੀ ਮੰਗ ਕੀਤੀ। ਮੋਟਰ ਸਾਈਕਲ ਮਾਰਚ ਦੀ ਸਮਾਪਤੀ ਉਪਰੰਤ ਬਸਪਾ ਆਗੂਆਂ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ, ਜ਼ਿਲਾ ਪ੍ਰਧਾਨ ਜੀਤ ਰਾਮ ਬਸਰਾ, ਐਡਵੋਕੇਟ ਨਰਿੰਦਰ ਆਦੀਆ ਅਤੇ ਹੋਰਾਂ ਨੇ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਉਨਾਂ ਨੂੰ ਸਰਧਾਂਜਲੀ ਦਿੱਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਮੁੱਚਾ ਵਿਸ਼ਵ ਤਰੱਕੀ ਵੱਲ ਜਾ ਰਿਹਾ ਹੈ ਪਰ ਭਾਰਤ ਵਿੱਚ ਜਾਤੀ ਵਿਵਸਥਾ ਨੂੰ ਪੈਦਾ ਕਰਨ ਵਾਲੇ ਲੋਕਾਂ ਦੀ ਮਾੜੀ ਔਲਾਦ ਅੱਜ ਵੀ ਜਾਤੀਵਾਦ ਦੀਆਂ ਗੱਲਾਂ ਕਰਦੀ ਹੈ ਅਤੇ ਆਪਣਿਆਂ ਪੁਰਖਿਆਂ ਦੀ ਕਾਇਮ ਕੀਤੀ ਦਾਸ ਪ੍ਰਥਾ ਦੀਆਂ ਗੱਲਾਂ ਕਰਕੇ ਭਾਰਤ ਦੇ ਮੂਲਨਿਵਾਸੀ ਬਹੁਜਨਾਂ ਨੂੰ ਆਪਮਾਨਿਤ ਕਰਨ ਕਰਨ ਦਾ ਕੰਮ ਕਰ ਰਹੀ ਹੈ।

ਆਗੂਆਂ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਜਾਤੀ ਅਤੇ ਵਰਣ ਵਿਵਸਥਾ ਨੂੰ ਖਤਮ ਕਰਨ ਦਾ ਸੰਘਰਸ਼ ਲੜ ਚੁੱਕੇ ਬਾਬਾ ਸਾਹਿਬ ਉੱਤੇ ਹੀ ਜਾਤੀ ਵਿਵਸਥਾ ਨੂੰ ਸਥਾਪਿਤ ਕਰਨ ਵਾਲਾ ਆਖ ਕੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਹੈ ਅਤੇ ਆਪਣੀ ਦਾਦੀ ਨਾਲ ਦਹੇਜ ‘ਚ ਆਈ ਮਹਿਲਾ ਸਫਾਈ ਸੇਵਕਾ ਦੀ ਚਰਚਾ ਕਰਕੇ ਗੁਲਾਮ ਪ੍ਰਥਾ ਨੂੰ ਮੁੜ ਸੁਰਜੀਤ ਕਰਨ ਦਾ ਇਸ਼ਾਰਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਬਸਪਾ ਇਸਦੀ ਨਿੰਦਾ ਕਰਦੀ ਹੈ ਅਤੇ ਕੇਂਦਰ ਸਰਕਾਰ ਤੋਂ ਇਸਦੇ ਖਿਲਾਫ ਮੁੱਕਦਮਾ ਦਰਜ ਕਰਨ ਦੀ ਮੰਗ ਕਰਦੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਬਸਪਾ ਤੋਂ ਸਿਵਾਏ ਕਿਸੇ ਵੀ ਹੋਰ ਪਾਰਟੀ ਦੇ ਆਗੂ ਨੇ ਕੁਮਾਰ ਵਿਸ਼ਵਾਸ ਤੇ ਪਰਚਾ ਦਰਜ ਨਹੀ ਕਰਵਾਇਆ ਜੋ ਦੂਸਰੀਆਂ ਪਾਰਟੀਆਂ ਦੇ ਦਲਿਤ ਆਗੂਆਂ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਇਸ ਮੌਕੇ ਜਨਰਲ ਸਕੱਤਰ ਪ੍ਰਗਣ ਬਿਲਗਾ, ਯੂਥ ਇੰਚਾਰਜ ਪਵਨ ਕੁਮਾਰ, ਵਿੱਕੀ ਕੁਮਾਰ, ਰਵੀ ਕਾਂਤ ਜੱਖੂ, ਵਿੱਕੀ ਬਹਾਦਰਕੇ, ਸੁਖਦੇਵ ਮਹੇ, ਨਰੇਸ਼ ਬਸਰਾ, ਖਵਾਜਾ ਪ੍ਰਸਾਦ, ਧਰਮਿੰਦਰ ਸਿੰਘ, ਇੰਦਰੇਸ਼ ਕੁਮਾਰ, ਸੁਰੇਸ਼ ਸੋਨੂੰ, ਕੇਵਲ ਜਮਾਲਪੁਰ ਅਤੇ ਹੋਰ ਹਾਜਰ ਸਨ।

LEAVE A REPLY