ਪੰਚਮ ਹਸਪਤਾਲ ਨੇ ਕਰਾਇਆ ਨਵ ਜਨਮੇ ਬੱਚਿਆਂ ਦੀ ਸਿਹਤ ਬਾਰੇ ਸੈਮੀਨਾਰਲੁਧਿਆਣਾ– ਪੰਚਮ ਹਸਪਤਾਲ, ਲੁਧਿਆਣਾ ਵਿਖੇ ਨਵ ਜਨਮੇ ਬੱਚਿਆਂ ਦੀ ਸਿਹਤ ਬਾਰੇ ਸੈਮੀਨਾਰ ਕੀਤਾ ਗਿਆ ਜਿਸ ਦਾ ਵਿਸ਼ਾ “ਨਵ ਜਨਮੇ ਬੱਚਿਆਂ ਵਿਚ ਖਤਰੇ ਦੇ ਨਿਸ਼ਾਨ ਅਤੇ ਤਾਪਮਾਨ ਘੱਟ ਜਾਣਾ (ਹਾਈਪੋਥਰਮੀਆ)” ਸੀ। ਇਸ ਦੀ ਜਾਣਕਾਰੀ ਬੱਚਿਆਂ ਦੇ ਮਾਹਿਰ ਡਾ. ਗੁਰਦੀਪ ਸਿੰਘ ਧੂਰੀਆਂ (ਪ੍ਰਧਾਨ ਐਨ ਐਨ ਐਫ, ਪੰਜਾਬ) ਨੇ ਬੜੇ ਵਿਸਤਾਰ ਨਾਲ ਦਿੱਤੀ। ਇਹ ਸੈਮੀਨਾਰ ਪੰਚਮ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਆਰ.ਪੀ. ਸਿੰਘ ਅਤੇ ਬੱਚਿਆਂ ਦੇ ਮਾਹਿਰ ਡਾ. ਹਰਪੀ੍ਰਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।

ਡਾ. ਗੁਰਦੀਪ ਸਿੰਘ ਧੂਰੀਆ ਨੇ ਨਵ ਜਨਮੇ ਬੱਚਿਆਂ ਦੀਆਂ ਮਾਵਾਂ ਅਤੇ ਹੋਣ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਬੱਚਿਆਂ ਦੀ ਸੰਭਾਲ, ਟੀਕਾਕਰਣ, ਬਰੈਸਟ ਫੀਡਿੰਗ, ਸਰਦੀ ਤੋਂ ਬਚਾਅ ਅਤੇ ਬੱਚਿਆਂ ਵਿੱਚ ਖਤਰੇ ਦੀਆਂ ਨਿਸ਼ਾਨੀਆਂ ਬਾਰੇ ਦੱਸਿਆ। ਮਾਵਾਂ ਨੇ ਵੀ ਬੱਚਿਆਂ ਦੀ ਸੰਭਾਲ ਬਾਰੇ ਆਪਣੇ ਸਵਾਲ ਪੁੱਛੇ ਜਿਸ ਦੇ ਜਵਾਬ ਡਾ. ਧੂਰੀਆ ਨੇ ਬੜੇ ਵਿਸਤਾਰ ਨਾਲ ਦਿਤੇ। ਇਸ ਸੈਮੀਨਾਰ ਵਿੱਚ ਪੰਚਮ ਹਸਪਤਾਲ ਦੇ ਡਾ. ਕੰਵਲਜੀਤ ਕੌਰ, ਡਾ. ਹਰਸਿਮਰਨ ਸਿੰਘ, ਡਾ. ਮਨੇਂਦਰ ਕੁਮਾਰ ਸਿੰਗਲਾ, ਡਾ. ਐਸ.ਜੇ.ਐਸ. ਖੁਰਾਨਾ ਅਤੇ ਹੋਰ ਵੀ ਡਾਕਟਰਾਂ ਅਤੇ ਨਰਸਿੰਗ ਸਟਾਫ ਨੇ ਹਿੱਸਾ ਲਿਆ।

LEAVE A REPLY