ਪੁਲਸ ਨੇ ਕ੍ਰਿਕਟ ਮੈਚਾਂ ‘ਤੇ ਸੱਟਾ ਲਾਉਣ ਵਾਲੇ ਰਾਜ ਪੱਧਰੀ ਬੁਕੀਜ਼ ਗੈਂਗ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰਲੁਧਿਆਣਾ– ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ‘ਤੇ ਸੱਟਾ ਲਵਾਉਣ ਵਾਲੇ ਰਾਜ ਪੱਧਰੀ ਬੁਕਿਜ਼ ਗੈਂਗ ਦਾ ਭਾਂਡਾ ਭੱਜ ਗਿਆ ਹੈ। ਪੁਲਸ ਨੇ ਗੈਂਗ ਦੇ ਖਤਰਨਾਕ ਸਰਗਨਾ ਗਗਨਦੀਪ ਸਿੰਘ ਉਰਫ ਰਾਜ ਸ਼ਹਿਨਸ਼ਾਹ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇਕ ਦੋਸ਼ੀ ਅਜੇ ਤੱਕ ਫਰਾਰ ਹੈ। ਇਸ ਗੈਂਗ ਦੇ ਮੈਂਬਰਾਂ ਦੀ ਗ੍ਰਿਫਤਾਰੀ ਦਾ ਐਲਾਨ ਖੁਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਗ੍ਰਿਫਤਾਰ ਦੋਸ਼ੀਆਂ ‘ਤੇ ਇਕ ਨੌਜਵਾਨ ਦਾ ਯੋਜਨਾਬੱਧ ਤਰੀਕੇ ਨਾਲ ਅਗਵਾ ਕਰਨ, ਕੰਨਪਟੀ ‘ਤੇ ਪਿਸਤੌਲ ਰੱਖ ਕੇ ਗਹਿਣੇ ਅਤੇ ਗੱਡੀ ਖੋਹਣ ਦਾ ਪਰਚਾ ਦਰਜ ਕੀਤਾ ਹੈ। ਇਸ ਗੈਂਗ ਦਾ ਇੰਨੀ ਆਸਾਨੀ ਨਾਲ ਭਾਂਡਾ ਨਹੀਂ ਭੱਜ ਹੋਣਾ ਸੀ ਪਰ ਜਿਸ ਨੌਜਵਾਨ ਨੂੰ ਇਸ ਗੈਂਗ ਨੇ ਅਗਵਾ ਕੀਤਾ, ਕੰਨਪਟੀ ‘ਤੇ ਪਿਸਤੌਲ ਰੱਖ ਕੇ ਪੈਸੇ ਲਏ ਤਾਂ ਉਹ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਲੈ ਕੇ ਪੁੱਜ ਗਿਆ। ਕੇਸ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਚਾਰਾਂ ਦੋਸ਼ੀਆਂ ਨੂੰ ਦਬੋਚ ਲਿਆ। ਇਨ੍ਹਾਂ ਲੋਕਾਂ ਨੂੰ ਕਿੱਥੋਂ ਫੜਿਆ ਗਿਆ, ਇਸ ਸਬੰਧੀ ਪੁਲਸ ਅਜੇ ਕੁੱਝ ਨਹੀਂ ਦੱਸ ਸਕੀ। ਪੁਲਸ ਨੇ ਦੁੱਗਰੀ ਫੇਸ 2 ਦੇ ਰਹਿਣ ਵਾਲੇ ਸ਼ਹਿਨਸ਼ਾਹ ਕੋਲੋਂ ਲੁੱਟੀ ਗਈ ਨਕਦੀ ‘ਚੋਂ 1.76 ਲੱਖ ਰੁਪਏ ਦੀ ਨਕਦੀ ਤੇ ਜੀ. ਕੇ. ਵਿਹਾਰ ਦੇ ਰਜਿੰਦਰ ਲੱਡੂ ਕੋਲੋਂ ਵਾਰਦਾਤ ਵਿਚ ਵਰਤੀ ਗਈ 32 ਬੋਰ ਦੀ ਲਾਇਸੈਂਸੀ ਪਿਸਤੌਲ, 18 ਜ਼ਿੰਦਾ ਕਾਰਤੂਸ ਅਤੇ 28,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਪਛਾਣ ਸ਼ਿਮਲਾਪੁਰੀ ਪ੍ਰੀਤ ਨਗਰ ਦੇ ਸੁਨੀਲ ਕੁਮਾਰ, ਦੁੱਗਰੀ ਗੋਲਡ ਐਵੇਨਿਊ ਦੇ ਲਲਿਤ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਦੇ ਸਾਥੀ ਬੰਨੀ ਦੀ ਭਾਲ ਕੀਤੀ ਜਾ ਰਹੀ ਹੈ।

ਢੋਕੇ ਨੇ ਦੱਸਿਆ ਕਿ ਇਸ ਗੈਂਗ ਦੇ ਸਰਗਨਾ ਸ਼ਹਿਨਸ਼ਾਹ ਨੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਅਬਦੁੱਲਾਪੁਰ ਬਸਤੀ ਦੇ ਪੀੜਤ ਨੌਜਵਾਨ ਰਾਕੇਸ਼ ਕੁਮਾਰ ਨੂੰ ਫੋਨ ਕਰ ਕੇ ਅਦਾਇਗੀ ਤੇ ਮੈਚ ‘ਤੇ ਸੱਟਾ ਲਾਉਣ ਬਹਾਨੇ ਆਪਣੇ ਕੋਲ ਬੁਲਾਇਆ। ਜਦੋਂ ਰਾਕੇਸ਼ ਆਪਣੀ ਗੱਡੀ ਵਿਚ ਦੁੱਗਰੀ ਦੇ ਇਕ ਪੈਟਰੋਲ ਪੰਪ ‘ਤੇ ਪੁੱਜਾ ਤਾਂ ਉਥੋਂ ਸ਼ਹਿਨਸ਼ਾਹ ਦੇ ਸਾਥੀ ਸੁਨੀਲ ਅਤੇ ਲਲਿਤ ਉਸ ਨੂੰ ਜ਼ਬਰਦਸਤੀ ਉਸੇ ਦੀ ਗੱਡੀ ਵਿਚ ਬਿਠਾ ਕੇ ਧਾਂਦਰਾਂ ਰੋਡ ਦੇ ਜੀ. ਕੇ. ਵਿਹਾਰ ਸਥਿਤ ਲੱਡੂ ਦੇ ਘਰ ਲੈ ਗਏ। ਉਥੇ ਸ਼ਹਿਨਸ਼ਾਹ, ਲੱਡੂ, ਬੰਨੀ ਅਤੇ ਇਨ੍ਹਾਂ ਦੇ 5 ਸਾਥੀ ਪਹਿਲਾਂ ਹੀ ਮੌਜੂਦ ਸਨ।

ਫਿਰ ਬੰਨੀ ਨੇ ਰਾਕੇਸ਼ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਵਜ੍ਹਾ ਨਾਲ ਸ਼ਹਿਨਸ਼ਾਹ ਮੈਚਾਂ ਵਿਚ 1 ਕਰੋੜ ਰੁਪਏ (100 ਪੇਟੀ) ਹਾਰ ਗਿਆ ਹੈ। ਸ਼ਹਿਨਸ਼ਾਹ ਨੇ ਖਤਰਨਾਕ ਗੈਂਗਸਟਰ ਗੋਰੂ ਬੱਚੇ ਦੇ ਆਦਮੀਆਂ ਦਾ 36 ਲੱਖ ਰੁਪਏ ਦਾ ਭੁਗਤਾਨ ਕਰਨਾ ਹੈ, ਜਿਸ ਕਾਰਨ ਉਹ ਜਲਦ ਤੋਂ ਜਲਦ ਪੈਸਿਆਂ ਦਾ ਪ੍ਰਬੰਧ ਕਰੇ। ਰਾਕੇਸ਼ ਦੇ ਇਨਕਾਰ ਕਰਨ ‘ਤੇ ਇਨ੍ਹਾਂ ਨੇ ਉਸ ਦੀ ਕੰਨਪਟੀ ‘ਤੇ ਪਿਸਤੌਲ ਰੱਖ ਕੇ ਉਸ ਤੋਂ ਰਿੰਕੂ ਨਾਰੰਗ ਰਾਹੀਂ ਜਗਰਾਓਂ ਦੇ ਵਿੱਕੀ ਅਤੇ ਧਾਲੀਵਾਲ ਦੇ ਕੋਲ ਬੰਗਲਾ ਪ੍ਰੀਮੀਅਮ ਮੈਚ ‘ਤੇ 20-20 ਲੱਖ ਦਾ ਅਤੇ ਰਾਣੇ ਰਾਹੀਂ ਮਨੀ ਦੇ ਕੋਲ 40 ਲੱਖ ਰੁਪਏ ਦਾ ਸੱਟਾ ਲਗਵਾ ਦਿੱਤਾ। ਜਦੋਂ ਇਹ ਮੈਚ ਵਿਚ 80 ਲੱਖ ਰੁਪਏ ਹਾਰ ਗਏ ਤਾਂ ਇਨ੍ਹਾਂ ਨੇ ਰਾਕੇਸ਼ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਅਗਲੇ ਪਨੇ ਤੇ ਪੜ੍ਹੋ ਪੂਰੀ ਖ਼ਬਰ

LEAVE A REPLY