ਪੰਜਾਬ ਚ ਚੋਣ ਕਮਿਸ਼ਨ ਦੀ ਸਾਈਟ ਤਿੰਨ ਸਾਲਾਂ ਤੋਂ ਨਹੀਂ ਹੋਈ ਅਪਡੇਟ



india-voter

ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਨਿਰਵਿਘਨ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੇ ਜ਼ਿੰਮੇਵਾਰ ਪੰਜਾਬ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਅਪਡੇਟ ਹੀ ਨਹੀਂ ਕੀਤੀ ਗਈ। ਆਖਰੀ ਵਾਰ ਇਹ ਸਾਈਟ 10 ਫਰਵਰੀ, 2015 ਨੂੰ ਅਪਡੇਟ ਕੀਤੀ ਗਈ ਸੀ। ਇਹੀ ਕਾਰਨ ਹੈ ਕਿ ਆਉਣ ਵਾਲੀ 17 ਦਸੰਬਰ ਨੂੰ ਹੋ ਰਹੀਆਂ ਲੋਕਲ ਬਾਡੀਜ਼ ਚੋਣਾਂ ਸੰਬੰਧੀ ਕੋਈ ਵੀ ਜਾਣਕਾਰੀ ਇਸ ਵੈਬਸਾਈਟ ਉੱਤੇ ਨਹੀਂ ਮਿਲ ਰਹੀ।

ਇਲੈਕਸ਼ਨ ਵਾਚ ਨਾਂਅ ਦੇ ਗੈਰ ਸਰਕਾਰੀ ਸੰਗਠਨ (ਐੱਨ ਜੀ ਓ), ਜਿਹੜਾ ਇਸ ਰਾਜ ਵਿੱਚ ਲੋਕਲ ਬਾਡੀਜ਼ ਤੋਂ ਲੈ ਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਤੱਕ ਦੇ ਉਮੀਦਵਾਰਾਂ ਦੇ ਐਫੀਡੇਵਿਟਸ ਦਾ ਮੁਲੰਕਣ ਕਰ ਕੇ ਵੋਟਰਾਂ ਨੂੰ ਇਸ ਤੋਂ ਜਾਗਰੂਕ ਕਰਨ ਲਈ ਉਮੀਦਵਾਰਾਂ ਦੀ ਜਾਇਦਾਦ, ਉਨ੍ਹਾਂ ਦਾ ਅਪਰਾਧਕ ਪਿਛੋਕੜ, ਵਿਦਿਅਕ ਯੋਗਤਾ ਦੀ ਰਿਪੋਰਟ ਤਿਆਰ ਕਰਦਾ ਹੈ, ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਅਗਲੇ ਪਣੇ ਤੇ ਪੜੋ ਪੂਰੀ ਖਬਰ





LEAVE A REPLY