ਗੁਆਂਢੀਆਂ ਨੇ ਵਿਦਿਆਰਥੀ ਦੀ ਕੁੱਟ-ਕੁੱਟ ਕੀਤੀ ਹੱਤਿਆStudent beaten to death

ਜਲੰਧਰ-ਫਗਵਾੜਾ ਹਾਈਵੇ ‘ਤੇ ਸਥਿਤ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਦੋਸਤ ਦੀ ਜਨਮ ਦਿਨ ਪਾਰਟੀ ‘ਚ ਗੁਆਂਢੀਆਂ ਨੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਫਗਵਾੜਾ ਦੇ ਸ਼ਹੀਦ ਊਧਮ ਸਿੰਘ ਨਗਰ ‘ਚ ਲਵਲੀ ਯੂਨੀਵਰਸਿਟੀ ‘ਚ ਪੜ੍ਹਾਉਣ ਵਾਲੇ ਕੁਝ ਵਿਦਿਆਰਥੀ ਪੀਜੀ ‘ਚ ਰਹਿੰਦੇ ਹਨ। ਕੱਲ੍ਹ ਰਾਤ ਇਨ੍ਹਾਂ ‘ਚੋਂ ਰਿਸ਼ਵ ਨਾਂ ਦੇ ਵਿਦਿਆਰਥੀ ਦੀ ਜਨਮ ਦਿਨ ਪਾਰਟੀ ਸੀ। ਸਾਰੇ ਵਿਦਿਆਰਥੀ ਪਾਰਟੀ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਵਾਲੇ ਘਰ ‘ਚ ਰਹਿਣ ਵਾਲੇ ਬੰਦੇ ਆਏ ਤੇ ਉਨ੍ਹਾਂ ਨੇ ਰੌਲਾ ਨਾ ਪਾਉਣ ਲਈ ਆਖਿਆ।

ਇਸ ਤੋਂ ਬਾਅਦ ਮੰਡਿਆਂ ਨੇ ਸ਼ੋਰ-ਸ਼ਰਾਬਾ ਬੰਦ ਕਰ ਦਿੱਤਾ। ਇਸ ਵਿਚਾਲੇ ਦੋਹਾਂ ਦੀ ਮਾੜੀ-ਮੋਟੀ ਝੜਪ ਹੋ ਗਈ। ਇਸ ਤੋਂ ਬਾਅਦ ਸਾਹਮਣੇ ਵਾਲੇ ਘਰ ਤੋਂ ਬੰਦੇ ਆਏ ਤੇ ਵਿਦਿਆਰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੀਟੈੱਕ ਦੇ ਵਿਦਿਆਰਥੀ ਆਸ਼ੀਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅਗਲੇ ਪਣੇ ਤੇ ਪੜੋ ਪੂਰੀ ਖਬਰ

LEAVE A REPLY