ਫਤਿਹਗੜ੍ਹ ਸਾਹਿਬ ਵਿੱਚ ਦੋ ਨਾਬਾਲਿਗ ਲੜਕੀਆਂ ਨਾਲ ਹੋਈਆਂ ਰੇਪ, ਪੁਲਸ ਨੇ ਇਕ ਦੋਸ਼ੀ ਨੂੰ ਕੀਤਾ ਗ੍ਰਿਫਤਾਰਮੰਡੀ ਗੋਬਿੰਦਗੜ੍ਹ– ਥਾਣਾ ਮੰਡੀ ਗੋਬਿੰਦਗੜ੍ਹ ਤੇ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਸ ਵੱਲੋਂ 2 ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ‘ਤੇ ਦੋ ਦੋਸ਼ੀਆਂ ‘ਤੇ ਜਬਰ-ਜ਼ਨਾਹ ਦੀ ਧਾਰਾ 376 ਅਧੀਨ ਮੁਕਦਮੇ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ‘ਚੋਂ ਇਕ ਦੋਸ਼ੀ ਨੂੰ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪਹਿਲੀ ਘਟਨਾ ‘ਚ ਇਕ ਪ੍ਰਵਾਸੀ ਔਰਤ, ਜੋ ਕਿ ਮੂਲ ਰੂਪ ‘ਚ ਬਿਹਾਰ ਦੀ ਰਹਿਣ ਵਾਲੀ ਹੈ ਤੇ ਸਥਾਨਕ ਥਾਣਾ-ਖੇਤਰ ਅਧੀਨ ਆਉਂਦੇ ਇਕ ਮੁਹੱਲੇ ‘ਚ ਗੁਰਦੇਵ ਸਿੰਘ ਦੇ ਮਕਾਨ ‘ਚ ਕਿਰਾਏ ‘ਤੇ ਰਹਿੰਦੀ ਹੈ, ਨੇ ਇਸੇ ਮਕਾਨ ‘ਚ ਇਕ ਹੋਰ ਕਿਰਾਏ ‘ਤੇ ਰਹਿਣ ਵਾਲੇ ਪਰਵੇਸ਼ ਸ਼ਾਹ ਪੁੱਤਰ ਵਿਸ਼ਨੂ ਦੇਵ ਸ਼ਾਹ ਨਿਵਾਸੀ ਇੱਟਾ ਹਾਰਾ, ਥਾਣਾ ਬੈਜਨਾਥਪੁਰ, ਸਹਰਸਾ ਬਿਹਾਰ ਖਿਲਾਫ ਉਸ ਦੀ ਲਗਭਗ ਸਾਢੇ 4 ਸਾਲਾਂ ਦੀ ਧੀ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਕੀਤੀ। ਥਾਣਾ ਮੁਖੀ ਡੀ. ਐੱਸ. ਪੀ. (ਪੀ.) ਤਲਵਿੰਦਰ ਸਿੰਘ ਗਿੱਲ ਨੇ ਸ਼ਿਕਾਇਤ ਦੇ ਆਧਾਰ ‘ਤੇ ਲੜਕੀ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 253 ਆਈ. ਪੀ. ਸੀ. ਦੀ ਧਾਰਾ 376 ਅਤੇ 04 ਪੀ. ਓ. ਸੀ. ਐੱਮ. ਓ. ਐਕਟ 2012 ਅਧੀਨ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਤਰ੍ਹਾਂ ਸਰਹਿੰਦ ਥਾਣੇ ਅਧੀਨ ਆਉਂਦੇ ਇਕ ਮੁਹੱਲੇ ‘ਚ ਕਿਰਾਏ ‘ਤੇ ਰਹਿਣ ਵਾਲੀ ਔਰਤ ਨੇ ਸੁਖੀ ਉਰਫ ਕਾਕਾ ਸਿੰਘ ਪੁੱਤਰ ਭੁਪਿੰਦਰ ਸਿੰਘ ਨਿਵਾਸੀ ਮੁਹੱਲਾ ਦਿਆਲਪੁਰੀ, ਸਰਹਿੰਦ ਖਿਲਾਫ ਉਸ ਦੀ 14 ਸਾਲਾਂ ਧੀ ਦੇ ਨਾਲ ਜਬਰ-ਜ਼ਨਾਹ ਕੀਤੇ ਜਾਣ ਦੇ ਦੋਸ਼ ਲਾਏ। ਸਹਾਇਕ ਥਾਣੇਦਾਰ ਕੁਲਬੀਰ ਕੌਰ ਨੇ ਆਈ. ਪੀ. ਸੀ. ਦੀ ਧਾਰਾ 376, 506 ਤੇ 08 ਪੀ.ਓ.ਸੀ.ਐੱਮ.ਓ. ਐਕਟ 2012 ਅਧੀਨ ਨੰਬਰ 184 ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।

LEAVE A REPLY