ਵਿਸ਼ੇਸ਼ ਚੈਕਿੰਗ ਦੋਰਾਨ ਸਿਟੀ ਪੁਲਸ ਨੇ ਬੱਸ ਸਵਾਰ ਤੋਂ 28 ਲੱਖ ਰੁਪਏ ਕੀਤੇ ਬਰਾਮਦਖੰਨਾ– ਇਥੋਂ ਦੀ ਸਿਟੀ ਪੁਲਸ ਨੇ ਇਕ ਬੱਸ ਸਵਾਰ ਤੋਂ 28 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਐੱਚ. ਓ. ਰਜਨੀਸ਼ ਸੂਦ ਨੇ ਦੱਸਿਆ ਕਿ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ਤਹਿਤ ਗਣਤੰਤਰ ਦਿਵਸ ਨੂੰ ਲੈ ਕੇ ਵਾਹਨਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ‘ਚ ਬੀਤੀ ਸ਼ਾਮ ਨੂੰ ਪੁਲਸ ਪਾਰਟੀ ਬੱਸ ਸਟੈਂਡ ‘ਤੇ ਮੌਜੂਦ ਸੀ ਤਾਂ ਰਾਜਪੁਰਾ ਤੋਂ ਗੁਰਹਰਸਹਾਏ ਵੱਲ ਜਾ ਰਹੀ ਬੱਸ ‘ਚ ਸਵਾਰੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਇਸ ਵਿਅਕਤੀ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਉਸ ਦੇ ਕੱਪੜਿਆਂ ‘ਚੋਂ 28 ਲੱਖ ਰੁਪਏ ਬਰਾਮਦ ਕੀਤੇ ਗਏ। ਫੜੇ ਗਏ ਗੁਰਮੇਜ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਗੁਰਹਰਸਹਾਏ ਤੋਂ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਇਹ 28 ਲੱਖ ਰੁਪਏ ਰਾਜਪੁਰਾ ‘ਚ ਅਨਿਲ ਕੁਮਾਰ ਨਾਂ ਦੇ ਵਿਅਕਤੀ ਨੇ ਦਿੱਤੇ ਸਨ।

ਪੁਲਸ ਵੱਲੋਂ ਅਨਿਲ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਉਸ ਦਾ ਨੰਬਰ ਬੰਦ ਆ ਰਿਹਾ ਸੀ। ਇਸ ਘਟਨਾ ਸਬੰਧੀ ਇਨਕਮ ਟੈਕਸ ਦੇ ਅਧਿਕਾਕੀਆਂ ਨੂੰ ਸੂਚਨਾ ਦਿੱਤੀ ਗਈ। ਅਧਿਕਾਰੀਆਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਚ. ਓ. ਨੇ ਦੱਸਿਆ 28 ਲੱਖ ਰੁਪਏ ਪੁਲਸ ਦੇ ਕੋਲ ਹੀ ਹਨ ਅਤੇ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY