ਦੋਰਾਹਾ ਪੁਲਸ ਨੇ 2 ਵਿਅਕਤੀਆਂ ਨੂੰ 1 ਕਿਲੋ ਸੋਨੇ ਦੇ ਬਿਸਕੁਟ ਸਮੇਤ ਕੀਤਾ ਕਾਬੂਦੋਰਾਹਾ–  ਦੋਰਾਹਾ ਪੁਲਸ ਨੇ 2 ਵਿਅਕਤੀਆਂ ਨੂੰ 1 ਕਿਲੋ ਸੋਨੇ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਾਨਵ ਕਪੂਰ ਪੁੱਤਰ ਸੋਨੂੰ ਕਪੂਰ ਵਾਸੀ ਦਰੇਸੀ ਰੋਡ ਲੁਧਿਆਣਾ ਅਤੇ ਅਰੁਣ ਕੁਮਾਰ ਸ਼ਰਮਾ ਪੁੱਤਰ ਰਾਜਿੰਦਰ ਸ਼ਰਮਾ ਵਾਸੀ ਸ਼ਿਵਾ ਜੀ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਮਨਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਨਹਿਰ ਪੁਲ ਨੇੜੇ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਅਤੇ ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮੁਲਜ਼ਮ ਇਕ ਕਾਰ ‘ਚ ਸਵਾਰ ਹੋ ਕੇ ਖੰਨਾ ਤੋਂ ਦੋਰਾਹਾ ਸਾਈਡ ਵੱਲ ਨੂੰ ਆ ਰਹੇ ਸਨ। ਪੁਲਸ ਨੂੰ ਸ਼ੱਕ ਪੈਣ ‘ਤੇ ਤਲਾਸ਼ੀ ਲਈ ਗਈ ਤਾਂ ਮਾਨਵ ਕਪੂਰ ਕੋਲੋਂ 1 ਕਿਲੋ ਸੋਨੇ ਦੀ ਇੱਟ ਬਰਾਮਦ ਹੋਈ, ਜੋ ਕਿ ਪੁੱਛਗਿੱਛ ਦੌਰਾਨ ਸੋਨੇ ਬਾਰੇ ਕੋਈ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਪੁਲਸ ਨੇ ਇਸਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦੇ ਕੇ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।

LEAVE A REPLY