ਟਾਈਗਰ ਜ਼ਿੰਦਾ ਹੈ’ ਦੀ ਪ੍ਰਮੋਸ਼ਨਲ ਇੰਟਰਵਿਊ ‘ਚ ਇਤਰਾਜ਼ਯੋਗ ਸ਼ਬਦ ਦੇ ਮਾਮਲੇ ਦੀ ਸੁਣਵਾਈ ਅੱਜਲੁਧਿਆਣਾ–  ਇਕ ਟੀ. ਵੀ. ਚੈਨਲ ‘ਤੇ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਲੁਧਿਆਣਾ ਦੇ ਇਕ ਵਕੀਲ ਵੱਲੋਂ ਇਨ੍ਹਾਂ ਦੋਵਾਂ ‘ਤੇ ਕੇਸ ਦਰਜ ਕਰਨ ਲਈ ਕੀਤੀ ਸ਼ਿਕਾਇਤ ‘ਤੇ ਸੁਣਵਾਈ ਅੱਜ ਹੋਵੇਗੀ। ਮਾਣਯੋਗ ਜੱਜ ਸੁਮਿਤ ਸੱਭਰਵਾਲ ਦੀ ਅਦਾਲਤ ਵਿਚ ਦਾਇਰ ਕੀਤੀ ਗਈ ਸ਼ਿਕਾਇਤ ‘ਤੇ 12 ਜਨਵਰੀ ਨੂੰ ਬਹਿਸ ਕੀਤੀ ਜਾਵੇਗੀ ਅਤੇ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ‘ਤੇ ਬਣਦਾ ਫੌਜਦਾਰੀ ਮੁਕੱਦਮਾ ਦਰਜ ਕਰਨ ਦੀ ਅਪੀਲ ਕੀਤੀ ਜਾਵੇਗੀ। ਵਕੀਲ ਨੇ ਦਾਇਰ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਹ ਅਨੁਸੂਚਿਤ ਜਾਤੀ ਦੇ ਨਾਲ ਸਬੰਧ ਰੱਖਦੇ ਹਨ ਅਤੇ ਵਾਲਮੀਕਿ ਬਰਾਦਰੀ ਤੋਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਦੇ ‘ਟਾਈਗਰ ਜ਼ਿੰਦਾ ਹੈ’ ਫਿਲਮ ਦੀ ਪ੍ਰਮੋਸ਼ਨ ਦੌਰਾਨ ਟੀ. ਵੀ. ‘ਤੇ ਦਿੱਤੀ ਇਕ ਇੰਟਰਵਿਊ ਵਿਚ ਇਤਰਾਜ਼ਯੋਗ ਸ਼ਬਦ ਵਰਤ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਦੋਂਕਿ ਇਸ ਸ਼ਬਦ ਦੀ ਵਰਤੋਂ ‘ਤੇ ਮਾਣਯੋਗ ਸੁਪਰੀਮ ਕੋਰਟ ਨੇ ਵੀ ਰੋਕ ਲਾਈ ਹੋਈ ਹੈ। ਇਸ ‘ਤੇ ਸੁਣਵਾਈ ਅੱਜ ਹੋਵੇਗੀ ਅਤੇ ਅਭਿਨੇਤਾ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਨੂੰ ਇਸ ਵਿਚ ਨਾਮਜ਼ਦ ਕਰਨ ਲਈ ਬਹਿਸ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਉਕਤ ਅਦਾਲਤ ਵੱਲੋਂ ਪਹਿਲਾਂ ਵੀ ਇਕ ਫੌਜਦਾਰੀ ਕੇਸ ਵਿਚ ਰਾਖੀ ਸਾਵੰਤ ਨੂੰ ਤਲਬ ਕੀਤਾ ਜਾ ਚੁੱਕਾ ਹੈ।

LEAVE A REPLY