ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ 16-17 ਜਨਵਰੀ ਨੂੰ ਹੋਵੇਗੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸInternational Conference to be held on GGN Khalsa College Ludhiana

ਲੁਧਿਆਣਾ – ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸ਼ਤਾਬਦੀ ਵਰ੍ਹੇ (1917-2017) ਦੇ ਤਹਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਪਰਵਾਸੀ ਪੰਜਾਬੀ ਸਾਹਿਤ ਅਧਿਅਨ ਕੇਂਦਰ ਅਤੇ ਪੰਜਾਬ ਭਵਨ ਸਰੀ (ਕੈਨੇਡਾ) ਦੇ ਪ੍ਰਸਪਰ ਸਹਿਯੋਗ ਸਦਕਾ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਿਚ 2011 ਨੂੰ ਪਰਵਾਸੀ ਪੰਜਾਬੀ ਸਾਹਿਤ ਅਧਿਅਨ ਕੇਂਦਰ ਦੀ ਸਥਾਪਨਾ ਕੀਤੀ ਗਈ। ਇਹ ਕੇਂਦਰ ਨਿਰੰਤਰ ਪਰਵਾਸੀ ਪੰਜਾਬੀ ਸਾਹਿਤ ਦੇ ਅਧਿਅਨ, ਅਧਿਆਪਨ ਤੇ ਮੁਲਾਂਕਣ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਹੈ। ਕੇਂਦਰ ਵੱਲੋਂ ਸਮੇਂ ਸਮੇਂ ‘ਤੇ ਰਾਸ਼ਟਰੀ, ਅੰਤਰਰਾਸ਼ਟਰੀ ਸੈਮੀਨਾਰ, ਕਾਨਫ਼ੰਰਸਾਂ ਦਾ ਆਯੋਜਨ, ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਸਮਾਗਮ, ਵਿਚਾਰ, ਗੋਸ਼ਟੀਆਂ ਤੇ ਸਾਹਿਤਾਕਾਰਾਂ ਦੇ ਰੂ-ਬ-ਰੂ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਕੇਂਦਰ ਨੇ ਮਈ, 2017 ਨੂੰ ਸ੍ਰੀ ਸੁਖੀ ਬਾਠ ਵਲੋਂ ਸਥਾਪਤ ਪੰਜਾਬ ਭਵਨ ਸਰੀ, (ਕੈਨੇਡਾ) ਨਾਲ ਪਰਸਪਰ ਮਿਲਵਰਤਨ ਦਸਤਾਵੇਜ਼ ਦਸਤਖ਼ਤ ਕੀਤਾ। ਇਸ ਦਸਤਾਵੇਜ਼ ਅਨੁਸਾਰ ਇਹ ਦੋਵੇਂ ਸੰਸਥਾਵਾਂ ਪਰਵਾਸੀ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤੇ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਪ੍ਰਚਾਰ ਤੇ ਪਾਸਾਰ ਹਿੱਤ ਹਰ ਸੰਭਵ ਕਾਰਜ ਕਰਨ ਲਈ ਯਤਨਸ਼ੀਲ ਹਨ। 16-17 ਜਨਵਰੀ, 2018 ਨੂੰ ਗੁਜਰਾਂਵਾਲਾ ਖ਼ਾਲਸਾ ਕਾਲਜ, ਲੁਧਿਆਣਾ ਵਿਚ ਹੋਣ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਇਨ੍ਹਾਂ ਦੋਵਾਂ ਸੰਸਥਾਵਾਂ ਦੇ ਸਾਂਝੇ ਉਦੱਮ ਦਾ ਹੀ ਨਤੀਜਾ ਹੈ।

16 ਜਨਵਰੀ, 2018 ਨੂੰ ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਪਦਮ ਸ੍ਰੀ ਡਾ. ਦਲੀਪ ਕੌਰ ਟਿਵਾਣਾ ਕਰਨਗੇ। ਪ੍ਰਧਾਨਗੀ ਮਾਨਯੋਗ ਸ੍ਰ. ਨਵਜੋਤ ਸਿੰਘ ਸਿੱਧੂ (ਕੈਬਨਿਟ ਮੰਤਰੀ ਸੈਰ ਸਪਾਟਾ ਸਥਾਨਕ ਸਰਕਾਰਾਂ, ਪੰਜਾਬ ਸਰਕਾਰ) ਕਰਨਗੇ। ਵਿਸ਼ੇਸ਼ ਮਹਿਮਾਨ ਵਜੋਂ ਸ੍ਰ. ਸੁਖਜਿੰਦਰ ਸਿੰਘ ਰੰਧਾਵਾ, ਮੈਂਬਰ ਸਿੰਡੀਕੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਮੌਜੂਦਾ ਐਮ.ਐਲ.ਏ ਸ਼ਿਰਕੱਤ ਕਰਨਗੇ। ਉਦਘਾਟਨੀ ਸੈਸ਼ਨ ਦੌਰਾਨ ਹੀ ਉਪਰੋਕਤ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਤੇ ਪਰਵਾਸੀ ਪੰਜਾਬੀ ਸਾਹਿਤ ਅਧਿਐਨ ਕੇਂਦਰ ਵਲੋਂ ਪ੍ਰਕਾਸ਼ਿਤ ਦੋ ਪੁਸਤਕਾਂ ਨੂੰ ਲੋਕ ਅਰਪਣ ਵੀ ਕੀਤਾ ਜਾਵੇਗਾ। ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍ਰ. ਗੁਰਸ਼ਰਨ ਸਿੰਘ ਨਰੂਲਾ, ਆਨਰੇਰੀ ਜਨਰਲ ਸਕੱਤਰ ਡਾ. ਸ. ਪ. ਸਿੰਘ ਤੇ ਪ੍ਰਬੰਧਕੀ ਅਹੁੱਦੇਦਾਰ ਵੀ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿਚ ਮੌਜੂਦ ਹੋਣਗੇ। ਉਦਘਾਟਨੀ ਸੈਸ਼ਨ ਤੋਂ ਬਾਅਦ ਪਹਿਲਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਵੇਗਾ ਜਿਸ ਵਿਚ ਵੱਖ ਵੱਖ ਵਿਦਵਾਨ ਚਿੰਤਕ ਅਤੇ ਖੋਜਾਰਥੀ ਆਪਣੇ ਮੁਲਵਾਨ ਪਰਚਿਆਂ ਰਾਹੀਂ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਕਾਰਾਂ ਦੀ ਸਮੀਖਿਆ ਕਰਨਗੇ। 17 ਜਨਵਰੀ 2018 ਨੂੰ ਦੋ ਰੋਜ਼ਾਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਵੱਖ ਵੱਖ ਸੈਸ਼ਨ ਚਲਣਗੇ। ਜਿਨ੍ਹਾਂ ਦਾ ਆਧਾਰ ਬਿੰਦੂ ਵੀ ਪਰਵਾਸੀ ਪੰਜਾਬੀ ਸਾਹਿਤ ਹੀ ਹੋਵੇਗਾ।

ਅਕਾਦਮਿਕ ਸੈਸ਼ਨ ਤੋਂ ਬਾਅਦ ਸਨਮਾਨ ਤੇ ਸਮਾਪਨ ਸਮਾਰੋਹ ਸ਼ੁਰੂ ਹੋਵੇਗਾ ਜਿਸ ਵਿਚ ਸਾਡੇ ਮੁੱਖ ਮਹਿਮਾਨ ਡਾ. ਜੋਗਿੰਦਰ ਸਿੰਘ ਪੁਆਰ (ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਸੁੱਖੀ ਬਾਠ (ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ) ਸ਼ਿਰਕਤ ਕਰਨਗੇ। ਇਸੇ ਪ੍ਰੋਗਰਾਮ ਦੇ ਅੰਤਰਗਤ ਵਿਦੇਸ਼ਾਂ ਤੋਂ ਆਏ ਨਾਮਵਰ ਪ੍ਰਵਾਸੀ ਸਾਹਿਤਕਾਰ ਪਾਠਕਾਂ/ਸਰੋਤਿਆਂ ਦੇ ਰੁ-ਬ-ਰੂ ਹੋਣਗੇ। ਕੈਨੇਡਾ ਤੋਂ ਵਰਿਆਮ ਸਿੰਘ ਸੰਧੂ, ਚਰਨ ਸਿੰਘ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਮਿਤਰ ਆਸ਼ਾ, ਡੈਨ ਸਿੱਧੂ, ਡਾ. ਗੁਰਬਾਜ ਸਿੰਘ ਬਰਾੜ, ਗੁਰਬਚਨ ਸਿੰਘ ਚਿੰਤਰ, ਸੁਖਮਿੰਦਰ ਰਾਮਪੁਰੀ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਨੱਤ ਅਤੇ ਪ੍ਰਿੰਸੀਪਲ ਸਰਵਣ ਸਿੰਘ ਇਸ ਕਾਨਫਰੰਸ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਇਸੇ ਤਰ੍ਹਾਂ ਅਮਰੀਕਾ ਤੋਂ ਮੁਹਿੰਦਰਦੀਪ ਗਰੇਵਾਲ, ਦਲਜਿੰਦਰ ਸਹੋਤਾ, ਹਰਿੰਦਰ ਬੀਸਲਾ, ਕਰਨਜੀਤ ਸਿੰਘ ਪਨੂੰ, ਅਜੀਤ ਸਿੰਘ ਖੈਹਰਾ, ਗੁਰਜਤਿੰਦਰ ਸਿੰਘ ਰੰਧਾਵਾ, ਸ੍ਰ. ਪਿਸ਼ੋਰਾ ਸਿੰਘ ਢਿਲੋਂ, ਜਗਜੀਤ ਸਿੰਘ ਨੱਤ, ਬੱਬੂ ਢਿਲੋਂ ਅਤੇ ਯੂ.ਕੇ ਤੋਂ ਦਰਸ਼ਨ ਧੀਰ ਤੇ ਗੁਰਦਰਸ਼ਨ ਕੌਰ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨਗੇ। ਸਮਾਗਮ ਦੇ ਅੰਤ ਵਿਚ ਇਨ੍ਹਾਂ ਨਾਮਵਰ ਪਰਵਾਸੀ ਸਾਹਿਤਕਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਅਗਲੇ ਪਣੇ ਤੇ ਪੜੋ ਪੂਰੀ ਖਬਰ
LEAVE A REPLY