ਖੰਨਾ ਵਿੱਚ ਨੰਬਰਦਾਰ ਨੂੰ ਮਾਰਿਆ ਗੋਲੀਆਂ, ਮੌਕੇ ‘ਤੇ ਪੁਲਸ ਨੇ ਕੀਤਾ ਗ੍ਰਿਫਤਾਰਖੰਨਾ– ਖੰਨਾ ਦੇ ਪਿੰਡ ਜਲਾਜਣ ਵਿਚ ਦਲਜੀਤ ਸਿੰਘ ਜੀਤਾ ਨਾਮਕ ਨੌਜਵਾਨ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨੰਬਰਦਾਰ ਗੁਰਚਰਨ ਸਿੰਘ (55) ਵਜੋਂ ਹੋਈ ਹੈ। ਗੋਲੀਆਂ ਲੱਗਣ ਕਾਰਨ ਨੰਬਰਦਾਰ ਗੁਰਚਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਲਜੀਤ ਸਿੰਘ ਉਰਫ ਜੀਤਾ ਨੂੰ ਪੁਲਸ ਨੇ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਹੈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਲਜੀਤ ਸਿੰਘ ਜੀਤਾ ਵਲੋਂ ਇਸੇ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। 8 ਜਨਵਰੀ ਦੀ ਸ਼ਾਮ ਨੂੰ ਦਲਜੀਤ ਵਲੋਂ ਕੀਤੀ ਗਈ ਵਾਰਦਾਤ ਵਿਚ 5 ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਸਨ। ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਧਾਰਾ 307 ਅਧੀਨ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।

LEAVE A REPLY