FBI ਜਾਰੀ ਕੀਤੀਆਂ ਨੀਰਜਾ ਭਨੋਟ ਸਣੇ 20 ਭਾਰਤੀਆਂ ਦੇ ਕਾਤਲਾਂ ਦੀਆਂ ਤਸਵੀਰਾਂneerja bhanot and other accused images released by FBI

1986 ਵਿੱਚ ਪੈਨ ਐਮ ਫਲਾਈਟ 73 ਨੂੰ ਅਗਵਾ ਕਰ ਚੰਡੀਗੜ੍ਹ ਦੀ ਰਹਿਣ ਵਾਲੀ ਨੀਰਜਾ ਭਨੋਟ ਸਣੇ 20 ਭਾਰਤੀਆਂ ਦਾ ਕਤਲ ਕਰਨ ਵਾਲੇ ਅਗਵਾਕਾਰਾਂ ਦੀਆਂ ਫੋਟੋਆਂ ਅਮਰੀਕਾ ਦੇ FBI ਨੇ ਜਾਰੀ ਕਰ ਦਿਤੀਆਂ ਹਨ। ਅਗਵਾਕਾਰਾਂ ਦੀ ਪਛਾਣ ਮੁਹੰਮਦ ਹਾਫਿਜ਼ ਅਲ-ਤੁਰਕੀ, ਜਮਾਲ ਸਈਦ ਅਬਦੁੱਲ ਰਹੀਮ, ਮੁਹੰਮਦ ਅਬਦੁੱਲਾ ਖ਼ਲੀਲ ਹੁਸੈਨ ਅਰੋ-ਰਹੀਲ ਤੇ ਮੁਹੰਮਦ ਅਹਿਮਦ ਅਲ-ਮੁਨਾਵਰ ਵਜੋਂ ਹੋਈ ਹੈ।

ਇਹ ਤਸਵੀਰਾਂ FBI ਦੀ ਪ੍ਰਯੋਗਸ਼ਾਲਾ ਵੱਲੋਂ ਉਮਰ-ਤਰੱਕੀ-ਪ੍ਰੋਗ੍ਰੇਸ਼ਨ ਟੈਕਨਾਲੋਜੀ ਤੇ ਸਾਲ 2000 ਵਿੱਚ ਮੀਡੀਆ ਵੱਲੋਂ ਦਿਖਾਈਆਂ ਤਸਵੀਰਾਂ ਦੇ ਆਧਾਰ ‘ਤੇ ਰਿਲੀਜ਼ ਕੀਤੀਆਂ ਗਾਈਆਂ ਹਨ। 5 ਸਤੰਬਰ, 1986 ਨੂੰ ਪੈਨ ਐਮ ਫਲਾਈਟ 73 ਮੁੰਬਈ ਤੋਂ ਕਰਾਚੀ ਪੁੱਜੀ ਸੀ। ਉੱਥੇ ਅਗਵਾਕਾਰਾਂ ਨੇ 20 ਯਾਤਰੀਆਂ ਸਮੇਤ ਫਲਾਈਟ ਦੇ ਸਟਾਫ ਤੇ ਦੋ ਅਮਰੀਕੀਆਂ ਦਾ ਕਤਲ ਕੀਤਾ ਸੀ। 379 ਯਾਤਰੀਆਂ ਤੇ ਚਾਲਕਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

ਅਗਲੇ ਪਣੇ ਤੇ ਪੜੋ ਪੂਰੀ ਖਬਰ
LEAVE A REPLY