ਪੁਲਸ ਨੇ ਕ੍ਰਿਸ਼ਨਾ ਇਲੈਕਟ੍ਰੋਨਿਕਸ ‘ਚ ਹੋਈ ਚੋਰੀ ਦੀ ਵਾਰਦਾਤ ਨੂੰ ਕੀਤਾ ਹੱਲ, 3 ਚੋਰਾਂ ਤੋਂ 7 ਮੋਬਾਇਲ ਬਰਾਮਦਲੁਧਿਆਣਾ– ਹੈਬੋਵਾਲ ਇਲਾਕੇ ਵਿਚ ਕ੍ਰਿਸ਼ਨਾ ਇਲੈਕਟ੍ਰੋਨਿਕਸ ‘ਚ ਬੀਤੀ 25 ਦਸੰਬਰ ਨੂੰ ਹੋਈ ਚੋਰੀ ਦੀ ਵਾਰਦਾਤ ਨੂੰ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਹੱਲ ਕਰ ਲਿਆ ਹੈ। ਪੁਲਸ ਨੇ 3 ਚੋਰਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 7 ਮੋਬਾਇਲ ਬਰਾਮਦ ਕੀਤੇ ਹਨ, ਜਦੋਂ ਕਿ ਇਨ੍ਹਾਂ ਦਾ ਇਕ ਸਾਥੀ ਫਰਾਰ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸ. ਰਾਜਵੰਤ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਵਿਕਾਸ ਨਿਵਾਸੀ ਜੋਸ਼ੀ ਨਗਰ, ਪਹਿਲਾਦ, ਪ੍ਰਭਜੋਤ ਸਿੰਘ ਨਿਵਾਸੀ ਪ੍ਰੇਮ ਨਗਰ, ਜੱਸੀਆਂ ਰੋਡ ਤੇ ਫਰਾਰ ਦੀ ਪਛਾਣ ਬੰਡਲ ਦੇ ਤੌਰ ‘ਤੇ ਹੋਈ ਹੈ। ਫੜੇ ਗਏ ਸਾਰੇ ਦੋਸ਼ੀਆਂ ਦੀ ਉਮਰ 18 ਤੋਂ 20 ਸਾਲ ਦੇ ਦਰਮਿਆਨ ਹੈ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਕਰਦੇ ਹਨ। ਇਸ ਦੇ ਨਾਲ ਪੁਲਸ ਨੇ ਕੁੱਟਮਾਰ ਦੇ ਮਾਮਲੇ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਇਕ ਦੋਸ਼ੀ ਰਾਜ ਕੁਮਾਰ ਨਿਵਾਸੀ ਪ੍ਰੀਤਮ ਨਗਰ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ। ਉਕਤ ਦੋਸ਼ੀ ਖਿਲਾਫ ਡਵੀਜ਼ਨ ਨੰ. 4 ਵਿਚ ਹੀ ਕੁੱਟਮਾਰ ਦਾ ਕੇਸ ਦਰਜ ਹੈ।

LEAVE A REPLY