ਲੋਕ ਇਨਸਾਫ ਪਾਰਟੀ ਨਾਲ ਨੌਜਵਾਨਾਂ ਦਾ ਜੁੜਨਾ ਲੁਧਿਆਣਾ ਲਈ ਸ਼ਲਾਘਾਯੋਗ ਕਦਮ : ਸੁਰਿੰਦਰ ਗਰੇਵਾਲਲੁਧਿਆਣਾ– ਲੋਕ ਇਨਸਾਫ ਪਾਰਟੀ ਨਾਲ ਜਿਸ ਤਰਾਂ ਨਾਲ ਆਏ ਦਿਨ ਨੌਜਵਾਨਾਂ ਦੇ ਕਾਫਿਲੇ ਜੁੜ ਰਹੇ ਹਨ, ਇਸ ਨਾਲ ਸਾਫ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲਾ ਕੱਲ ਲੋਕ ਇਨਸਾਫ ਪਾਰਟੀ ਦਾ ਹੈ ਅਤੇ ਨਿਗਮ ਚੋਣਾਂ ਤੋਂ ਬਾਅਦ ਲੁਧਿਆਣਾ ਵਿੱਚ ਵੀ ਮੇਅਰ ਲੋਕ ਇਨਸਾਫ ਪਾਰਟੀ ਦਾ ਹੀ ਬਣੇਗਾ ਅਤੇ ਨੌਜਵਾਨ ਆਗੂ ਨੂੰ ਹੀ ਲੁਧਿਆਣਾ ਦਾ ਮੇਅਰ ਬਣਾ ਕੇ ਹਰ ਪਾਸੇ ਵਿਕਾਸ ਕਰਵਾਉਣ ਦੇ ਨਾਲ ਨਾਲ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸੋਚ ਅਨੁਸਾਰ ਹਰ ਵਾਰਡ ਵਿੱਚ ਹੀ ਨਗਰ ਨਿਗਮ ਦੇ ਕੰਮਾਂ ਦੇ ਨਾਲ ਨਾਲ ਹਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਕਹਿਣਾ ਸੀ, ਲੋਕ ਇਨਸਾਫ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਦਾ। ਗਰੇਵਾਲ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੇ ਵਾਰਡ ਨੰਬਰ 5 ਵਿੱਖੇ ਵਾਰਡ ਪ੍ਰਧਾਨ ਰਾਹੁਲ ਧਵਨ ਤੇ ਹੋਰਨਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਸਨ।

ਇਸ ਮੌਕੇ ਤੇ ਉਨ੍ਹਾਂ ਰਾਹੁਲ ਧਵਨ ਨੁੰ ਵਾਰਡ ਨੰਬਰ 5 ਦੇ ਪ੍ਰਧਾਨ, ਨਿਤਿਨ ਟੰਡਨ ਨੂੰ ਵਾਰਡ ਨੰਬਰ 5 ਦਾ ਉੱਪ ਪ੍ਰਧਾਨ, ਗੌਰਵ ਠਾਕੁਰ ਨੂੰ ਯੂਥ ਵਿੰਗ ਦਾ ਵਾਰਡ ਪ੍ਰਧਾਨ ਅਤੇ ਰਵਿੰਦਰ ਸਿੰਘ ਨੂੰ ਵਾਰਡ 5 ਦਾ ਯੂਥ ਵਿੰਗ ਦਾ ਉਂਪ ਪ੍ਰਧਾਨ ਥਾਪਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ। ਗਰੇਵਾਲ ਨੇ ਅੱਗੇ ਕਿਹਾ ਕਿ ਹਰ ਵਾਰਡ ਵਿੱਚ ਨੌਜਵਾਨਾਂ ਦਾ ਭਾਰੀ ਇੱਕਠ ਰੋਜ਼ਾਨਾ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਲੋਕ ਇਨਸਾਫ ਪਾਰਟੀ ਦੇ ਨਾਲ ਜੁੜ ਰਿਹਾ ਹੈ ਅਤੇ ਨੌਜਵਾਨਾਂ ਦਾ ਪਾਰਟੀ ਨਾਲ ਜੁੜਨਾ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ। ਗਰੇਵਾਲ ਨੇ ਕਿਹਾ ਕਿ ਸਿਆਣੇ ਕਹਿੰਦੇ ਨੇ ਕਿ ਜੇਕਰ ਦੇਸ਼ ਦਾ ਨੌਜਵਾਨ ਉੱਠ ਖੜਾ ਹੋਵੇ ਤਾਂ ਕੋਈ ਵੀ ਐਸੀ ਮੁਸੀਬਤ ਜਾਂ ਦਿੱਕਤ ਨਹੀਂ ਹੁੰਦੀ ਕਿ ਉਸ ਤੋਂ ਬਚਿਆ ਨਾ ਜਾ ਸਕੇ। ਗਰੇਵਾਲ ਨੇ ਕਿਹਾ ਕਿ ਪਹਿਲਾਂ ਲੋਕ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇਖ ਚੁੱਕੇ ਹਨ ਅਤੇ ਹੁਣ ਕਾਂਗਰਸ ਦੇ ਸ਼ਾਸ਼ਨ ਨੂੰ ਵੀ ਚੰਗੀ ਤਰਾਂ ਪਰਖ ਚੁੱਕੇ ਹਨ ਅਤੇ ਹੁਣ ਲੋਕਾਂ ਦੇ ਨਾਲ ਨਾਲ ਲੁਧਿਆਣਾ ਦੀ ਨੌਜਵਾਨ ਪੀੜੀ ਨੇ ਇਹ ਤਹਈਆ ਕਰ ਲਿਆ ਹੈ ਕਿ ਇਸ ਵਾਰ ਮੌਕਾ ਲੋਕ ਇਨਸਾਫ ਪਾਰਟੀ ਨੂੰ ਦੇਣਾ ਹੈ ਅਤੇ ਨਿਗਮ ਚੋਣਾਂ ਦੌਰਾਨ ਹਰ ਪਾਸੇ ਲੋਕ ਇਨਸਾਫ ਪਾਰਟੀ ਦੀ ਹੀ ਤੂਤੀ ਬੋਲੇਗੀ। ਇਸ ਮੌਕੇ ਤੇ ਰਵੀ ਸਿੰਘ, ਕਨਵ ਜੈਨ, ਰੋਹਿਤ ਸਹਿਗਲ, ਗੁਰਬੀਰ ਸਿੰਘ ਗਿਆਨੀ, ਸਦਨ ਕੁਮਾਰ, ਗੁੱਡੂ ਕੁਮਾਰ ਭਾਰਦਵਾਜ, ਰੋਹਿਤ ਕੁਮਾਰ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਕਾਕਾ, ਟਿੰਮੀ ਚਾਵਲਾ, ਵਿਸ਼ਾਲ ਕਸ਼ਿਆਪ ਤੇ ਹੋਰ ਸ਼ਾਮਲ ਸਨ।

LEAVE A REPLY