ਪੱਤਰਕਾਰ ਰਚਨਾ ਖੇਰਾ ਦੇ ਖਿਲਾਫ ਕੇਸ ਦਰਜ ਹੋਣਾ ਲੋਕਤੰਤਰ ਤੇ ਇਕ ਤਿੱਖਾ ਹਮਲਾ -ਪ੍ਰਵੀਨ ਡੰਗਲੁਧਿਆਣਾ– ਪੱਤਰਕਾਰਤਾ ਸਾਡੇ ਦੇਸ਼ ਦਾ ਚੋਥਾ ਇਕ ਜਾਗਰੂਕ ਸਤੰਭ ਹੈ ਅਤੇ ਪੱਤਰਕਾਰ ਰਚਨਾ ਖੇਰਾ ਨੇ ਆਪਣੇ ਲੇਖਣ ਰਾਹੀਂ ਜਨਤਾ ਦੇ ਸਾਹਮਣੇ ਹੋਈ ਕਿਸੀ ਚੂਕ ਨੂੰ ਉਜਾਗਰ ਕੀਤਾ ਹੈ ਤਾਂ ਸਰਕਾਰ ਨੂੰ ਉਸਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਨਾ ਕਿ ਪ੍ਰਤਾੜਿਤ ਕਰਨਾ ਕਿਓਂਕਿ ਆਧਾਰ ਕਾਰਡ ਨਾਲ ਸਰਕਾਰ ਹਰ ਚੀਜ ਨੂੰ ਜੋੜ ਰਹੀ ਹੈ ਪਿੰਨ ਕੋਡ ਤੋਂ ਲੈਕੇ ਮੋਬਾਈਲ ਨੰਬਰ ਅਤੇ ਮੇਲ ਆਈਡੀ ਤੱਕ ਅਤੇ ਇਸ ਵਿਚ ਦੇਸ਼ ਦੇ ਹਰ ਨਾਗਰਿਕ ਦੀ ਪੂਰੀ ਜਾਣਕਾਰੀ ਮੌਜੂਦ ਹੈ ਅਤੇ ਇਸ ਡਾਟਾ ਵਿਚ ਭੁੱਲ ਦੀ ਕੋਈ ਗੁੰਜਾਇਸ਼ ਨੀ ਹੋਣੀ ਚਾਹੀਦੀ ਸੀ ਅਤੇ ਪੱਤਰਕਾਰ ਰਚਨਾ ਨੇ ਬਸ ਆਪਣੀ ਇਕ ਰਿਪੋਰਟ ਵਿਚ ਇਸ ਜਨ ਵਿਰੋਧੀ ਅਤੇ ਭ੍ਰਿਸ਼ ਸਿਸਟਮ ਨੂੰ ਬੇਨਕਾਬ ਕੀਤਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਿੰਦੂ ਨਿਆ ਪੀਠ ਦੇ ਮੁੱਖ ਬੁਲਾਰਾ ਪ੍ਰਵੀਨ ਡੰਗ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿਚ ਕਹੇ। ਡੰਗ ਨੇ ਕਿਹਾ ਕਿ ਦੇਸ਼ ਦੀ ਸੁਰਖਿਆ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਵਿਚ ਕਿੰਨੇ ਲੋਕ ਸੇਂਧ ਲਗਾ ਚੁੱਕੇ ਹੋਣਗੇ ਇਸਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੋਵੇਗਾ ਅਤੇ ਇਹ ਦੇਸ਼ ਦੇ 125 ਕਰੋੜ ਲੋਕਾਂ ਦੇ ਆਧਾਰ ਡਾਟਾ ਦਾ ਸਵਾਲ ਹੈ।

ਉਹਨਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗੱਲ ਨੂੰ ਨਕਰਾਤਮਕ ਸੋਚ ਨਾ ਲੈਂਦੇ ਹੋਇਆ ਸਕਰਾਤਮਕ ਸੋਚ ਰੱਖਣ ਅਤੇ ਲੋਕਤੰਤਰ ਦੇ ਚੋਥੇ ਸਭ ਤੋਂ ਮਜਬੂਤ ਸਤੰਭ ਮੀਡੀਆ ਦੀਆਂ ਨੀਹਾਂ ਨੂੰ ਅਜਿਹੇ ਪਰਚੇ ਦਰਜ ਕਰਕੇ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੀ ਕਰਨੀਆਂ ਚਾਹੀਦਾਂ ਹਨ ਕਿਓਂਕਿ ਅੱਜ ਵੀ ਕਿਸੇ ਨੂੰ ਪ੍ਰਸ਼ਾਸਨਿਕ ਤੋਰ ਤੇ ਇੰਸਾਫ ਨੀ ਮਿਲਦਾ ਤਾਂ ਇਨਸਾਫ ਦਵਾਉਣ ਦੀ ਇਕੋ ਇਕ ਉਮੀਦ ਮੀਡੀਆ ਹੀ ਹੈ।ਡੰਗ ਨੇ ਕਿਹਾ ਕਿ ਪੱਤਰਕਾਰ ਰਚਨਾ ਤੇ ਦਰਜ ਜੋਇਆ ਕੇਸ ਨਿੰਦਾਯੋਗ ਹੈ ਅਤੇ ਹਿੰਦੂ ਨਿਆ ਪੀਠ ਅਤੇ ਹਿੰਦੂ ਸਿੱਖ ਜਾਗ੍ਰਤੀ ਸੈਨਾ ਇਸਦੀ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਪਰਚੇ ਨੂੰ ਖਾਰਿਜ ਕਰਕੇ ਆਪਣੀ ਸਕਰਾਤਮਕ ਸੋਚ ਦਾ ਸਬੂਤ ਦੇਸ਼ ਦੀ ਜਨਤਾ ਨੂੰ ਦੇਵੇ ਅਤੇ ਪੱਤਰਕਾਰਾਂ ਦੇ ਕਾਰਜਾਂ ਦੀ ਸ਼ਲਾਘਾ ਕਰਨ ਜੋਕਿ ਔਖੇ ਸਮੇਂ ਵਿਚ ਘੱਟ ਰੋਜਗਾਰ ਪਾਕੇ ਸਮਾਜ ਹਿਤ ਵਿਚ ਕਾਰਜ ਕਰ ਰਹੇ ਹਨ।ਡੰਗ ਨੇ ਕਿਹਾ ਕਿ ਦੇਸ਼ ਤਾਨਾਸ਼ਾਹੀ ਨਾਲ ਨੀ ਸੰਵਾਦ ਨਾਲ ਚਲਣਾ ਚਾਹੀਦਾ ਹੈ ਤੱਦ ਹੀ ਦੇਸ਼ ਦਾ ਹਰ ਨਾਗਰਿਕ ਖੁਦ ਨੂੰ ਪੂਰੀ ਤਰਾਂ ਤੋਂ ਆਜ਼ਾਦ ਮਹਿਸੂਸ ਕਰੇਗਾ।

LEAVE A REPLY