ਚਾਈਨਾ ਡੋਰ ਦੇ ਕਰਕੇ ਰਾਹਗੀਰਾਂ ਨੂੰ ਕਰਨਾ ਪਿਆ ਕਾਫੀ ਪਰੇਸ਼ਾਨੀਆਂ ਦਾ ਸਾਮਨਾ, ਪੁਲਿਸ ਪ੍ਰਸਾਸ਼ਨ ਦੀ ਸਾਰੀ ਤਿਆਰੀਆਂ ਦੇ ਬਾਵਜੂਦ ਸ਼ਹਿਰ ਵਿਚ ਬਿਕੀ ਚਾਈਨਾ ਡੋਰਲੁਧਿਆਨਾ – ਲੋਹੜੀ ਦੇ ਤਿਓਹਾਰ ਕਾਰਨ ਸ਼ਹਿਰ ਵਾਸੀਆਂ ਨੇ ਪਤੰਗਬਾਜ਼ੀ ਦਾ ਸ਼ੋਂਕ ਤਾਂ ਪੂਰਾ ਕੀਤਾ ਹੀ ਹੈ ਪਰ ਇਸ ਚਾਈਨਾ ਡੋਰ ਨਾਲ ਕੀਤੀ ਪਤੰਗਬਾਜ਼ੀ ਨੇ ਕਈ ਰਾਹ ਜਾਣ ਵਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ| ਇਸ ਚਾਈਨਾ ਡੋਰ ਤੋਂ ਕਈ ਦੋ ਪਹੀਆ ਵਾਹਨ ਚਾਲਕ ਸੜਕ ਤੇ ਖੜੇ ਚਾਈਨਾ ਡੋਰ ਤੋਂ ਆਪਣਾ ਤੇ ਆਪਣੇ ਵਾਹਨਾਂ ਦਾ ਖਹਿੜ੍ਹਾ ਛੁੜਾਂਦੇ ਦੇਖੇ ਗਏ ਜੇਕਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਨਾਲ ਚਾਈਨਾ ਡੋਰ ਵਰਤਣ ਵਾਲਿਆਂ ਤੇ ਵੀ ਕਾਰਵਾਈ ਹੋਵੇ ਤਾ ਹੀ ਇਸ ਸਮੱਸਿਆ ਦਾ ਕੋਈ ਹੱਲ ਹੋ ਸਕਦਾ ਹੈ |

ਪਤੰਗਬਾਜੀ ਹਰ ਇਕ ਨੂੰ ਪਸੰਦ ਹੁੰਦੀ ਪਰ ਇਸ ਚਾਈਨਾ ਡੋਰ ਨੇ ਲੋਕਾਂ ਨੂੰ ਕਾਫੀ ਮੁਸੀਬਤਾਂ ਵਿਚ ਪਾ ਦਿਤਾ ਹੈ ਲੋਕਾਂ ਦੇ ਨਾਲ-ਨਾਲ ਪਰਿੰਦੇ ਵੀ ਇਸਦੀ ਚਪੇਟ ਵਿਚ ਆਕੇ ਆਪਣੀ ਜਿੰਦਗੀ ਗਵਾ ਚੁਕੇ ਹੁਣ ਗੋਰਤਲਬ ਹੈ ਕੀ ਇਸ ਡੋਰ ਦੇ ਖਿਲਾਫ਼ ਲੁਧਿਆਨਾ ਦੇ ਪੁਲਿਸ ਮੁਲਾਜਮਾਂ ਨੇ ਕਈ ਜਗਾਹ ਛਾਪੇ ਵੀ ਮਾਰੇ ਪਰ ਨਤੀਜ਼ਾ ਕੁਛ ਖਾਸ ਨਹੀੰ ਨਿਕਲੇਆ ਅਤੇ ਸ਼ਹਿਰ ਵਿਚ ਕਈ ਜਗਹ ਇਸ ਡੋਰ ਦੀ ਵਿਕਰੀ ਹੋਈ ਹੈ ਕੀ ਪੁਲਿਸ ਪ੍ਰਸਾਸ਼ਨ ਸਿਰਫ ਲੋਕਾਂ ਦੇ ਸਾਮਨੇ ਦਿਖਾਵੇ ਲਈ ਕਮ ਕਰ ਰਹੀ ਹੈ ਯਾ ਪੁਲਿਸ ਪ੍ਰਸਾਸ਼ਨ ਸਚ ਵਿਚ ਇਸ ਡੋਰ ਦੀ ਬਿਕਰੀ ਰੋਕਣ ਲਈ ਕਮ ਕਰ ਰਹੀ ਸੀ|

LEAVE A REPLY