ਲੁਧਿਆਣਾ ਪੁਲਿਸ ਵੱਲੋਂ 85 ਬੋਰੀਆਂ ਭੁੱਕੀ ਚੂਰਾ ਬਰਾਮਦ -ਦੋਸ਼ੀ ਫਰਾਰ, ਮਾਮਲਾ ਦਰਜ, ਛਾਪਾਮਾਰੀ ਜਾਰੀਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ 85 ਬੋਰੀਆਂ ਭੁੱਕੀ ਚੂਰਾ ਬਰਾਮਦ ਕਰਕੇ ਭੱਜਣ ਵਿੱਚ ਕਾਮਯਾਬ ਰਹੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਈ ਗਈ। ਇਸ ਮਾਮਲੇ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਅਰਪਿਤ ਸ਼ੁਕਲਾ, ਆਈ.ਜੀ.ਪੀ, ਜ਼ੋਨ, ਜਲੰਧਰ, ਸ੍ਰੀ ਗੁਰਸ਼ਰਨ ਸਿੰਘ ਸੰਧੂ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਅਤੇ ਸ੍ਰੀ ਸੁਰਜੀਤ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਪਾਰਟੀ ਨੇ ਪਿੰਡ ਸ਼ੇਰਪੁਰ ਕਲਾਂ ਦੇ ਪੁੱਲ ਸੂਆ ਉਪਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਸ਼ੇਰਪੁਰ ਕਲਾਂ ਵਾਲੀ ਸਾਈਡ ਤੋਂ ਇੱਕ ਫੋਰਡ ਟਰੈਕਟਰ ਰੰਗ ਨੀਲਾ ਬਿਨਾ ਨੰਬਰੀ ਸਮੇਤ ਟਰਾਲੀ ਆ ਰਿਹਾ ਸੀ, ਟਰੈਕਟਰ ਉਪਰ ਸਵਾਰ ਵਿਅਕਤੀ ਪੁੱਲ ਤੋਂ ਥੋੜੀ ਦੂਰੀ ਪਰ ਪਿੱਛੇ ਹੀ ਪੁਲਿਸ ਨੂੰ ਦੇਖ ਕੇ ਟਰੈਕਟਰ ਟਰਾਲੀ ਛੱਡਕੇ ਭੱਜ ਗਏ।ਜਿਹਨਾਂ ਦੀ ਪਹਿਚਾਣ ਹਰਮੇਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹਠੂਰ ਅਤੇ ਗੁਰਪਰਮਜੀਤ ਸਿੰਘ ਉਰਫ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸਿੱਧਵਾਂ ਕਾਲਜ ਵਜੋਂ ਹੋਈ।

ਪੁਲਿਸ ਪਾਰਟੀ ਵੱਲੋਂ ਟਰਾਲੀ ਦੀ ਤਲਾਸ਼ੀ ਲੈਣ ‘ਤੇ ਟਰਾਲੀ ਵਿੱਚ 85 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ ਹੋਈਆਂ।ਜਿਹਨਾਂ ਦਾ ਵਜਨ ਕਰਨ ‘ਤੇ ਇੱਕ ਬੋਰੀ ਦਾ ਵਜ਼ਨ 35 ਕਿਲੋ ਹੋਇਆ, ਜੋ ਕੁੱਲ 29 ਕੁਇੰਟਲ 75 ਕਿਲੋ ਭੁੱਕੀ ਚੂਰਾ ਬਰਾਮਦ ਕੀਤੀ ਗਈ।ਜਿਸ ‘ਤੇ ਹਰਮੇਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹਠੂਰ ਅਤੇ ਗੁਰਪਰਮਜੀਤ ਸਿੰਘ ਉਰਫ ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸਿੱਧਵਾਂ ਕਾਲਜ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 34 ਮਿਤੀ 12.01.2018 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਜਗਰਾਂਉ ਵਿਖੇ ਦਰਜ ਕੀਤਾ ਗਿਆ ਹੈ। ਸ੍ਰੀ ਸੁਰਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਵੱਲੋਂ ਦੱਸਿਆ ਗਿਆ ਕਿ ਦੋਸ਼ੀਆਂ ਦੀ ਭਾਲ ਲਈ ਰੇਡ ਕੀਤੇ ਜਾ ਰਹੇ ਹਨ।ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।ਜਿਹਨਾਂ ਪਾਸੋਂ ਹੋਰ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਆਸ ਹੈ।

LEAVE A REPLY