ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ ਹਲਵਾਰਾ ਵਿਖੇ ਸ਼੍ਰੀ ਜਤਿੰਦਰ ਪੰਨੂ ਨੂੰ ਪ੍ਰਦਾਨ ਕੀਤਾ ਜਾਵੇਗਾ


Eminent Veteran Journalisr and writer Jatinder Pannu to be Awarded with Harbhajan Halwarvi Award on February 17

ਲੁਧਿਆਣਾ – ਆਸਟਰੇਲੀਆ ਵੱਸਦੇ ਪੰਜਾਬੀ ਮੀਡੀਆ ਕਰਮੀ ਤੇ ਲੇਖਕ ਦਲਬੀਰ ਸਿੰਘ ਸੁੰਮਨ ਹਲਵਾਰਵੀ ਦੇ ਪਿਤਾ ਜੀ ਦੀ ਯਾਦ ਅੰਦਰ ਬਣੇ ਕਾਮਰੇਡ ਰਤਨ ਲਿੰਘ ਹਲਵਾਰਾ (ਇੰਗਲੈਂਡ ਵਾਲੇ)ਯਾਦਗਾਰੀ ਟਰਸਟ ਵੱਲੋਂ ਸਥਾਪਿਤ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ ਸ਼੍ਰੀ ਗੁਰੂ ਰਾਮ ਦਾਸ ਕਾਲਿਜ ਆਫ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ)ਦੇ ਹਾਲ ਵਿੱਚ ਸਿਰਕੱਢ ਪੱਤਰਕਾਰ ਤੇ ਲੇਖਕ ਸ਼੍ਰੀ ਜਤਿੰਦਰ ਪੰਨੂ ਸੰਪਾਦਕ ਨਵਾਂ ਜ਼ਮਾਨਾ ਨੂੰ ਪ੍ਰਦਾਨ ਕੀਤਾ ਜਾਵੇਗਾ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰਾ ਚ 19 ਅਕਤੂਬਰ 1954 ਨੂੰ ਪੈਦਾ ਹੋਏ ਸ਼੍ਰੀ ਜਤਿੰਦਰ ਪੰਨੂ ਪਿਛਲੇ 35 ਸਾਲ ਤੋਂ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਚ ਵੱਖ ਵੱਖ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਦੇਸ਼ ਬਦੇਸ਼ ਦੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਵਿੱਚ ਬੇਬਾਕ ਟਿਪਣੀਕਾਰ ਵਜੋਂ ਜਾਣੇ ਪਛਾਣੇ ਚਿਹਰੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਜੀਵਨ ਮੈਂਬਰ ਹਨ।

ਪੁਰਸਕਾਰ ਚੋਣ ਕਮੇਟੀ ਦੇ ਚੇਅਰਮੈਨ ਦਲਬੀਰ ਸਿੰਘ ਸੁੰਮਨ ਹਲਵਾਰਵੀ, ਸਰਬਜੀਤ ਸੋਹੀ ਤੇ ਡਾ: ਨਵਤੇਜ ਸਿੰਘ ਹਲਵਾਰਵੀ ਨੇ ਦੱਸਿਆ ਕਿ ਸ਼੍ਰੀ ਜਤਿੰਦਰ ਪੰਨੂ ਆਪਣੀਆਂ ਆਲੋਚਨਾਤਮਿਕ ਵਾਰਤਕ ਪੁਸਤਕਾਂ ਦਾਸਤਾਨ ਪੱਛੋਂ ਦੇ ਪੱਛਿਆਂ ਦੀ,ਸਿੱਖ ਧਰਮ ਦੇ ਸਮਾਜਿਕ ਸਰੋਕਾਰ, ਤੁਕ ਤਤਕਰਾ- ਵਾਰਾਂ ਭਾਈ ਗੁਰਦਾਸ, ਰੰਗ ਦੁਨੀਆਂ ਦੇ ਅਤੇ ਕਾਵਿ ਪੁਸਤਕ ਅੱਜਨਾਮਾ ਤੋਂ ਇਲਾਵਾ ਕਾਵਿ ਵਿਅੰਗ ਛੀਓੜੰਬਾ ਕਾਰਨ ਹਮੇਸ਼ਾਂ ਚਰਚਾ ਚ ਰਹੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਤੇ ਪਰਾਈਮ ਏਸ਼ੀਆ ਚੈਨਲ ਕੈਨੇਡਾ ਦੇ ਵਿਸ਼ਲੇਸ਼ਣਕਾਰ ਵਜੋਂ ਉਨ੍ਹਾਂ ਦੇ ਵਿਸ਼ਵਕੋਸ਼ੀ ਗਿਆਨ ਦਾ ਲੋਹਾ ਵਿਰੋਧੀ ਵੀ ਮੰਨਦੇ ਹਨ।

ਇਹ ਐਲਾਨ ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ , ਜਨਰਲ ਸਕੱਤਰ ਡਾ: ਨਿਰਮਲ ਜੌੜਾ, ਡਾ: ਜਗਵਿੰਦਰ ਜੋਧਾ ਸਕੱਤਰ ਸਰਗਰਮੀਆਂ ਤੇ ਵਿੱਤ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਕਰਦਿਆਂ ਕਿਹਾ ਹੈ ਕਿ ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਡਾ: ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ।

ਸੱਦੇ ਗਏ ਕਵੀਆਂ ਸਰਵ ਸ਼੍ਰੀ ਤ੍ਰੈਲੋਚਨ ਲੋਚੀ, ਅਰਤਿੰਦਰ ਸੰਧੂ, ਮੋਹਨ ਗਿੱਲ,ਡਾ: ਅਜੀਤਪਾਲ ਮੋਗਾ, ਸੁਖਵਿੰਦਰ ਅੰਮ੍ਰਿਤ,ਬੂਟਾ ਸਿੰਘ ਚੌਹਾਨ, ਗੋਪਾਲ ਸਿੰਘ ਬੁੱਟਰ,ਬਲਵਿੰਦਰ ਸੰਧੂ ,ਹਰਵਿੰਦਰ ਗੁਲਾਬਾਸੀ, ਮਨਜਿੰਦਰ ਧਨੋਆ, ਸੁਨੀਲ ਚੰਦਿਆਣਵੀ, ਮਨਜੀਤ ਪੁਰੀ, ਸ਼ਮਸ਼ੇਰ ਮੋਹੀ,ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਅਮਰੀਕ ਸਿੰਘ ਤਲਵੰਡੀ ਤੇ ਆਧਾਰਿਤ ਕਵੀ ਦਰਬਾਰ ਨੂੰ ਪਰਾਈਮ ਏਸ਼ੀਆ ਤੇ ਮਾਲਵਾ ਟੀ ਵੀ ਰੀਕਾਰਡ ਕਰੇਗਾ।


LEAVE A REPLY