ਐਕਸ਼ਨ ਫ਼ਿਲਮ ਦੀ ਸ਼ੂਟਿੰਗ ‘ਚ ਰੁਝੀ ਹੈ ਸੋਨਾਕਸ਼ੀ, ਦੇਖੋ ਗਲੈਮਰਸ ਤਸਵੀਰਾਂ


ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਜਾਨ ਅਬ੍ਰਾਹਮ ਨਾਲ ਇਕ ਐਕਸ਼ਨ ਫ਼ਿਲਮ ਦੀ ਸ਼ੂਟਿੰਗ ‘ਚ ਰੁਝੀ ਹੈ। ਇਸ ਦੀ ਰਿਲੀਜ਼ ਨਵੰਬਰ ਲਈ ਤੈਅ ਕੀਤੀ ਗਈ ਹੈ। ਇਹ ਜਾਨ ਅਤੇ ਨਿਸ਼ੀਕਾਂਤ ਕਾਮਤ ਦੀ ਫ਼ਿਲਮ ‘ਫੋਰਸ’ ਦੀ ਸੀਕੁਅਲ ‘ਫੋਰਸ 2’ ਹੈ। ਇਸ ਵਾਰ ਕਹਾਣੀ ਦੁਨੀਆ ਭਰ ਦੇ ਸੇਕ੍ਰੇਟ ਏਜੰਸੀਆਂ ਅਤੇ ਮਿਸ਼ਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਦੀ ਸ਼ੂਟਿੰਗ ਅਪ੍ਰੈਲ ਤੱਕ ਪੂਰੀ ਕਰ ਲਈ ਜਾਵੇਗੀ।

ਦੱਸ ਦਈਏ ਕਿ ਸੋਨਾਕਸ਼ੀ ਨੇ ਬਾਲੀਵੁੱਡ ‘ਚ ਫ਼ਿਲਮ ‘ਦਬੰਗ’ ਨਾਲ ਐਂਟਰੀ ਲਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਂਝ ਸੋਨਾਕਸ਼ੀ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ‘ਤੇ ਨਜ਼ਰ ਨਹੀਂ ਆਈ ਹੈ। ਉਨ੍ਹਾਂ ਨੂੰ ਅੰਤਮ ਵਾਰ ਫ਼ਿਲਮ ‘ਤੇਵਰ’ ‘ਚ ਦੇਖਿਆ ਗਿਆ ਸੀ। ‘ਫੋਰਸ 2’ ਦੇ ਇਲਾਵਾ ਸੋਨਾਕਸ਼ੀ ਦੀ ਆਉਣ ਵਾਲੀ ਫ਼ਿਲਮ ‘ਅੰਕੀਰਾ’ ਵੀ ਹੈ। ਫੋਟੋਜ਼ ‘ਚ ਦੇਖੋ ਸੋਨਾਕਸ਼ੀ ਸਿਨਹਾ ਦੀ ਗਲੈਮਰਸ ਅਤੇ ਹੌਟ ਲੁੱਕ।


LEAVE A REPLY