ਗੁਰਦੁਆਰਾ ਸਾਹਿਬ ”ਚ ਚੋਰੀ ਕਰਨ ਵਾਲਾ ਇਕ ਦਿਨ ਦੇ ਰਿਮਾਂਡ ”ਤੇ


gurudwara1

ਬੀਤੇ ਦਿਨ ਪਿੰਡ ਕਡਿਆਣਾ ਖੁਰਦ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਕਥਿਤ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਤੋਂ ਬਾਅਦ ਉਸਦੀ ਚੰਗੀ ਭੁਗਤ ਸੰਵਾਰਨ ਤੋਂ ਬਾਅਦ ਪੁਲਸ ਹਵਾਲੇ ਕੀਤੇ ਗਏ ਵਿਅਕਤੀ ਖਿਲਾਫ ਚੌਕੀ ਮੱਤੇਵਾੜਾ ਪੁਲਸ ਨੇ ਮਾਮਲਾ ਦਰਜ ਕਰਨ ਉਪਰੰਤ ਮਾਣਯੋਗ ਕੋਰਟ ‘ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਜਸਵੰਤ ਸਿੰਘ ਉਰਫ ਬੂਟਾ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮੰਗਲੀ ਟਾਂਡਾ, ਲੁਧਿਆਣਾ ਦੇ ਖਿਲਾਫ ਪਿੰਡ ਕਡਿਆਣਾ ਖੁਰਦ ਦੇ ਰਹਿਣ ਵਾਲੇ ਬਲਿਹਾਰ ਸਿੰਘ ਪੁੱਤਰ ਸੰਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ, ਜਿਸ ਤੋਂ ਗੁਰਦੁਆਰਾ ਸਾਹਿਬ ‘ਚੋਂ ਕਥਿਤ ਚੋਰੀ ਕੀਤੇ 3645 ਰੁਪਏ ਬਰਾਮਦ ਕੀਤੇ ਹਨ।


LEAVE A REPLY