ਗੁਰਪ੍ਰੀਤ ਭੱਟੀ ਆਮ ਆਦਮੀ ਪਾਰਟੀ ”ਚ ਹੋਣਗੇ ਸ਼ਾਮਲ


gurpreet

ਕਾਂਗਰਸ ਅਤੇ ਪੀ. ਪੀ. ਪੀ. ਦੇ ਰਲੇਵੇਂ ਤੋਂ ਦੂਰ ਰਹਿਣ ਵਾਲੇ ਪੀ. ਪੀ. ਪੀ. ਦੇ ਸਕੱਤਰ ਜਨਰਲ ਗੁਰਪ੍ਰੀਤ ਸਿੰਘ ਭੱਟੀ 21 ਫਰਵਰੀ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ । ਗੁਰਪ੍ਰੀਤ ਭੱਟੀ ਨੇ ‘ਆਪ’ ‘ਚ ਸ਼ਾਮਿਲ ਹੋਣ ਦਾ ਫੈਸਲਾ ਦਿੱਲੀ ‘ਚ ‘ਆਪ’ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਕ ਅਹਿਮ ਮੀਟਿੰਗ ਤੋਂ ਬਾਅਦ ਅੱਜ ਲੈ ਲਿਆ ਹੈ।
ਭੱਟੀ ਦਾ 21 ਫਰਵਰੀ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੈ ਸਿੰਘ, ਆਲ ਇੰਡਿਆ ਆਰਗੇਨਾਈਜੇਸ਼ਨ ਬਿਲਡਿੰਗ ਹੈੱਡ ਦੁਰਗੇਸ਼ ਪਾਠਕ, ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਕਈ ਵੱਡੇ ਨੇਤਾ ਪਾਰਟੀ ਵਿਚ ਸਵਾਗਤ ਕਰਨ ਪਹੁੰਚ ਰਹੇ ਹਨ।
ਗੁਰਪ੍ਰੀਤ ਭੱਟੀ ਨੇ ਦੱਸਿਆ ਕਿ ਕੇਜਰੀਵਾਲ ਨਾਲ ਦਿੱਲੀ ‘ਚ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਦਿਆਂ ਅਤੇ ਰਾਜਨੀਤਿਕ ਹਲਾਤਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਦੀ ਕਿਸਾਨੀ, ਨੌਜਵਾਨਾਂ ਦੀ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਵਧਦੇ ਰੁਝਾਨ, ਇੰਡਸਟਰੀ ਅਤੇ ਵਪਾਰ ਦੇ ਮੁੱਦਿਆਂ ‘ਤੇ ਗੱਲਬਾਤ ਹੋਈ । ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੋਲ ਇਨ੍ਹਾਂ ਸਾਰੇ ਮੁੱਦਿਆਂ ਦਾ ਠੋਸ ਹੱਲ ਹੈ ਅਤੇ ਇਸ ਮੀਟਿੰਗ ਤੋਂ ਉਨ੍ਹਾਂ ਨੂੰ ਕਾਫ਼ੀ ਤਸੱਲੀ ਹੋਈ ।


LEAVE A REPLY