ਗੂਗਲ ਨੇ ਦਿੱਤੀ ਰੁਕਮਣੀ ਦੇਵੀ ਨੂੰ ਸ਼ਰਧਾਂਜਲੀ


ਗੂਗਲ ਨੇ ਮਸ਼ਹੂਰ ਭਾਰਤੀ ਡਾਂਸਰ ਰੁਕਮਣੀ ਦੇਵੀ ਅਰੁਣਡੇਲ ਨੂੰ ਆਪਣੇ ਸਰਚ ਪੇਜ ‘ਤੇ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ। ਰੁਕਮਣੀ ਦਾ ਜਨਮ 29 ਫਰਵਰੀ 1904 ਨੂੰ ਤਮਿਲਨਾਡੂ ਦੇ ਮਦੂਰੈ ਜ਼ਿਲੇ ‘ਚ ਇਕ ਬ੍ਰਾਹਮਣ ਪਰਿਵਾਰ ‘ਚ ਹੋਇਆ ਸੀ। 1920 ‘ਚ ਜਦੋਂ ਭਰਤਨਾਟਿਅਮ ਨੂੰ ਚੰਗੀ ਨਾਚ ਸ਼ੈਲੀ ਨਹੀਂ ਮੰਨਿਆ ਜਾਂਦਾ ਸੀ ਅਤੇ ਲੋਕ ਇਸ ਦਾ ਵਿਰੋਧ ਕਰਦੇ ਸੀ, ਉਦੋਂ ਰੁਕਮਣੀ ਨੇ ਨਾ ਸਿਰਫ ਇਸ ਦਾ ਸਮਰਥਨ ਕੀਤਾ, ਸਗੋਂ ਇਸ ਕਲਾ ਨੂੰ ਅਪਣਾਇਆ ਵੀ। ਉਸ ਨੂੰ 1956 ‘ਚ ਕਲਾ ਦੇ ਖੇਤਰ ‘ਚ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

1977 ‘ਚ ਮੋਰਾਰਜੀ ਦੇਸਾਈ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਪਰ ਉਨ੍ਹਾਂ ਕਲਾ ਪ੍ਰੇਮ ਕਾਰਨ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਰੁਕਮਣੀ ਦਾ ਦਿਹਾਂਤ 24 ਫਰਵਰੀ 1986 ਨੂੰ ਚੇਨਈ ‘ਚ ਹੋਇਆ ਸੀ।


LEAVE A REPLY