ਜਦੋਂ ਸ਼ਰੇਆਮ ਗੁੰਡਾਗਰਦੀ ”ਤੇ ਉਤਰ ਆਇਆ ਪੰਜਾਬ ਰੋਡਵੇਜ਼ ਦਾ ਡਰਾਈਵਰ ਤੇ ਕੰਡਕਟਰ


punjabroadways
ਕੁਝ ਮਿੰਟ ਪੰਜਾਬ ਰੋਡਵੇਜ਼ ਦੀ ਬੱਸ ਨੂੰ ਦੂਜੀ ਬੱਸ ਵਲੋਂ ਰਸਤਾ ਨਹੀਂ ਦਿੱਤਾ ਗਿਆ ਤਾਂ ਗੁੱਸੇ ‘ਚ ਆਇਆ ਡਰਾਈਵਰ ਅਤੇ ਕੰਡਕਟਰ ਦੂਜੀ ਬੱਸ ਦੇ ਕੰਡਕਟਰ ਤੇ ਡਰਾਈਵਰ ਨੂੰ ਗਾਲ੍ਹਾਂ ਕੱਢਦੇ ਹੋਏ ਗੁੰਡਾਗਰਦੀ ‘ਤੇ ਉਤਾਰੂ ਹੋ ਗਏ।
ਜਾਣਕਾਰੀ ਦਿੰਦੇ ਮੌਕੇ ‘ਤੇ ਲੋਕਾਂ ਨੇ ਕਿਹਾ ਕਿ ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਸਿਟੀ ਬੱਸ ਲੁਧਿਆਣਾ ਤੋਂ ਕੁਹਾੜਾ ਜਾ ਰਹੀ ਸੀ ਅਤੇ ਪੰਜਾਬ ਰੋਡਵੇਜ਼ ਦੀ ਲੁਧਿਆਣਾ ਡਿਪੂ ਦੀ ਬੱਸ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਸੀ, ਜਦੋਂ ਦੋਵੇਂ ਬੱਸਾਂ ਝਾਬੇਵਾਲ ਕੋਲ ਪਹੁੰਚੀਆਂ ਤਾਂ ਸਿਟੀ ਬੱਸ ਨੂੰ ਅੱਗੇ ਤਂੋ ਰਸਤਾ ਨਾ ਮਿਲਣ ਕਾਰਨ ਉਸ ਦਾ ਡਰਾਈਵਰ ਰੋਡਵੇਜ਼ ਦੀ ਬੱਸ ਨੂੰ ਕੁਝ ਮਿੰਟ ਰਸਤਾ ਨਹੀਂ ਦੇ ਸਕਿਆ।
ਗੁੱਸੇ ਵਿਚ ਆਏ ਰੋਡਵੇਜ਼ ਦੇ ਬੱਸ ਦੇ ਡਰਾਈਵਰ ਨੇ ਸਿਟੀ ਬੱਸ ਨੂੰ ਪਿੰਡ ਮੰਗਲੀ ਉੱਚੀ ਕੋਲ ਰੋਕ ਲਿਆ ਅਤੇ ਉਸ ਦੇ ਡਰਾਈਵਰ ਅਤੇ ਕੰਡਕਟਰ ਨੇ ਸਿਟੀ ਬੱਸ ਦੇ ਚਾਲਕ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਂਦੇ ਸਮੇਂ ਸਿਟੀ ਬੱਸ ਦਾ ਸਾਈਡ ਸ਼ੀਸ਼ਾ ਉਤਾਰ ਕੇ ਨਾਲ ਲੈ ਗਏ।

LEAVE A REPLY