ਜਲਦ ਅਮੀਰ ਬਣਨ ਲਈ ਦੋ ਭਰਾ ਬਣੇ ਸਮੱਗਲਰ


amir

ਜਲਦ ਅਮੀਰ ਬਣਨ ਦੇ ਚੱਕਰ ਵਿਚ ਦੋ ਭਰਾ ਜੰਮੂ-ਕਸ਼ਮੀਰ ਤੋਂ ਹੈਰੋਇਨ ਲਿਆ ਕੇ ਵੇਚਣ ਲੱਗ ਪਏ, ਜਿਨ੍ਹਾਂ ਨੂੰ ਚੌਕੀ ਆਤਮ ਪਾਰਕ ਦੀ ਪੁਲਸ ਨੇ ਸੋਮਵਾਰ ਨੂੰ ਸੂਚਨਾ ਦੇ ਆਧਾਰ ‘ਤੇ ਕਰੀਬ 20 ਲੱਖ ਦੀ ਕੀਮਤ ਦੀ 180 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ।
ਚੌਕੀ ਮੁਖੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਚਰਨ ਸਿੰਘ ਨਿਵਾਸੀ ਲਾਡੋਵਾਲ ਅਤੇ ਉਸ ਦੇ ਮਾਮੇ ਦੇ ਲੜਕੇ ਜਸਬੀਰ ਸਿੰਘ ਨਿਵਾਸੀ ਜਲੰਧਰ ਅਤੇ ਡਰਾਈਵਰ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਨੂੰ ਸੋਮਵਾਰ ਨੂੰ ਦੇਰ ਰਾਤ ਮਾਡਲ ਟਾਊਨ ਇਲਾਕੇ ਤੋਂ ਸੂਚਨਾ ਦੇ ਆਧਾਰ ‘ਤੇ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉੁਹ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਪੁਲਸ ਮੁਤਾਬਿਕ ਹੁਣ ਤਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੜੇ ਗਏ ਸਮੱਗਲਰਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੋਵੇਂ ਭਰਾ ਪਹਿਲਾਂ ਵੀ ਚੂਰਾ-ਪੋਸਤ ਵੇਚਦੇ ਸਨ ਅਤੇ ਕਰੀਬ 4 ਮਹੀਨੇ ਤੋਂ ਹੈਰੋਇਨ ਵੇਚਣ ਲੱਗ ਪਏੇ ਸਨ। ਪੁਲਸ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਲਏ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।
ਹੈਰੋਇਨ ਸਪਲਾਈ ਕਰਨ ਲਈ ਖਰੀਦਿਆ ਨਵਾਂ ਆਟੋ
ਪੁਲਸ ਮੁਤਾਬਿਕ ਦੋਵੇਂ ਭਰਾ ਇੰਨੇ ਵੱਡੇ ਪੱਧਰ ‘ਤੇ ਹੈਰੋਇਨ ਦੀ ਸਪਲਾਈ ਕਰਦੇ ਸਨ ਕਿ ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਨਸ਼ਾ ਦੇਣ ਲਈ ਨਵਾਂ ਆਟੋ ਖਰੀਦਿਆ ਸੀ ਤਾਂ ਕਿ ਇਕ ਵਾਰ ਵਿਚ ਵੱਡੇ ਪੱਧਰ ‘ਤੇ ਡਲਿਵਰੀ ਕੀਤੀ ਜਾ ਸਕੇ।


LEAVE A REPLY