ਦੱਸੋ ਭਾਈ! ਅਕਾਲੀ ਦਲ ਕਿਸ ਤੋਂ ਜਿੱਤਿਆ?


akalidal

ਲੁਧਿਆਣਾ (ਮੁੱਲਾਂਪੁਰੀ)- ਮਾਝੇ ਦੀ ਧਰਤੀ ‘ਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੀ ਉਪ ਚੋਣ ਦਾ ਨਤੀਜਾ ਜਿਉਂ ਹੀ ਮੀਡੀਆ ‘ਤੇ ਆਇਆ ਤਾਂ ਖਾਸ ਕਰ ਕੇ ਅਕਾਲੀ ਦਲ ਦੇ ਨੇਤਾਵਾਂ ਦੇ ਧਰਤੀ ‘ਤੇ ਪੈਰ ਲੱਗਣੇ ਮੁਸ਼ਕਿਲ ਹੋ ਗਏ ਅਤੇ ਉਹ ਇਕ-ਦੂਸਰੇ ਨੂੰ ਮੋਬਾਇਲ ਫੋਨ ‘ਤੇ ਵਟਸ-ਐਪ ਰਾਹੀਂ ਜਾਂ ਹੋਰਨਾਂ ਸਾਧਨਾਂ ਰਾਹੀਂ ਇਹ ਮੈਸੇਜ ਭੇਜਣ ਲੱਗ ਪਏ ਕਿ ਅਕਾਲੀ ਦਲ ਨੇ ਖਡੂਰ ਸਾਹਿਬ ਵਿਚ ਝੰਡੇ ਗੱਡ ਦਿੱਤੇ ਹਨ, ਅੱਜ ਵੀ ਇਹ ਚਰਚਾ ਸਾਰੀ ਦਿਹਾੜੀ ਰਹੀ ਅਤੇ ਕਈ ਲੋਕ ਇਕ ਦੂਸਰੇ ਨੂੰ ਪੁੱਛਦੇ ਰਹੇ, ਦੱਸੋ ਖਾਂ ਭਾਈ ਸ਼੍ਰੋਮਣੀ ਅਕਾਲੀ ਦਲ ਕਿਸ ਪਾਰਟੀ ਤੋਂ ਜਿੱਤਿਆ ਹੈ, ਕਿਉਂਕਿ ਇਸ ਵਾਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਚੋਣ ਮੈਦਾਨ ‘ਚੋਂ ਬਾਹਰ ਸੀ ਅਤੇ ਕੇਵਲ ਛੇ ਦੇ ਕਰੀਬ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ।

ਜੇਕਰ ਇਹ ਆਖ ਲਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਲਈ ਮੈਦਾਨ ਖਾਲੀ ਸੀ, ਕੋਈ ਅਤਿਕਥਨੀ ਨਹੀਂ ਹੋਵੇਗੀ। ਜਦੋਂ ਇਹ ਸੁਆਲ ਕੁਝ ਅਕਾਲੀ ਨੇਤਾਵਾਂ ਨੂੰ ਕੀਤਾ ਗਿਆ ਤਾਂ ਉਹ ਵੀ ਦੱਸਣ ਵਿਚ ਅਸਮਰੱਥ ਦਿਖਾਈ ਦੇ ਰਹੇ ਸਨ, ਕਿਉਂਕਿ ਦੂਸਰੇ ਨੰਬਰ ‘ਤੇ ਆਉਣ ਵਾਲੇ ਉਮੀਦਵਾਰ ਬਾਰੇ ਅਜੇ ਮੀਡੀਆ ਵਿਚ ਸਥਿਤੀ ਸਪੱਸ਼ਟ ਨਹੀਂ ਸੀ ਆ ਰਹੀ।

-Jag Bani


LEAVE A REPLY