ਪਤੀ ਵਲੋਂ ਪਰੇਸ਼ਾਨ ਵਿਆਹੁਤਾ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ


suicide

ਵਿਆਹ ਤੋਂ ਬਾਅਦ ਪਤੀ ਵਲੋਂ ਪਰੇਸ਼ਾਨ ਕਰਨ ‘ਤੇ ਦੁਖੀ ਵਿਆਹੁਤਾ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਇੰਚਾਰਜ਼ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਅੰਮ੍ਰਿਤ ਕੌਰ ਦੇ ਰੂਪ ‘ਚ ਹੋਈ ਹੈ।
ਪੁਲਸ ਨੂੰ ਦਿੱਤੇ ਗਏ ਬਿਆਨ ‘ਚ ਮ੍ਰਿਤਕਾ ਦੇ ਪਿਤਾ ਫੂਲ ਚੰਦ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਦਾ ਵਿਆਹ ਯੁਵਰਾਜ ਸਿੰਘ ਵਾਸੀ ਭਗਤ ਨਾਮਦੇਵ ਕਲੋਨੀ ਨਾਲ ਕਰੀਬ 1 ਸਾਲ ਪਹਿਲਾਂ ਕੀਤੀ ਸੀ ਅਤੇ ਉਸ ਦਾ ਜਵਾਈ ਚੌੜਾ ਬਾਜ਼ਾਰ ਸਥਿਤ ਸ਼ੋਅ-ਰੂਮ ‘ਚ ਸੇਲਮੈਨ ਦੀ ਨੌਕਰੀ ਕਰਦਾ ਹੈ। ਵਿਆਹ ਤੋਂ ਕੁਝ ਦੇਰ ਬਾਅਦ ਹੀ ਦੋਸ਼ੀ ਉਸ ਦੀ ਧੀ ਨੂੰ ਤੰਗ-ਪਰੇਸ਼ਾਨ ਕਰ ਲੱਗਾ। ਐਤਵਾਰ ਨੂੰ ਦੋਹਾਂ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵਿਆਹੁਤਾ ਨੇ ਦੇਰ ਰਾਤ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ।


LEAVE A REPLY