ਪੰਜਾਬ ਸਰਕਾਰ ਦੀ ਨੀਅਤ ”ਚ ਖੋਟ : ਕੇਜਰੀਵਾਲ


kejriwal1

ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਲੁਧਿਆਣਾ ਦੇ ਉਦਯੋਗਾਂ ਨਾਲ ਜੁੜੇ ਲੋਕਾਂ ‘ਤੇ ਉਦਯੋਗਿਕ ਸੰਸਥਾਵਾਂ ਨੇ ਫਿਰੋਜ਼ਪੁਰ ਰੋਡ ਸਥਿਤ ਵਿਸਲਿੰਗ ਵੁੱਡਸ ਰਿਜ਼ੋਰਟ ‘ਚ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਦਯੋਗਾਂ ਨੂੰ ਆ ਰਹੀਆਂ ਵੱਡੇ ਪੈਮਾਨੇ ‘ਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸਾਰੀਆਂ ਮੌਜੂਦਾ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਲੁਧਿਆਣਾ ਦੇ ਉਦਯੋਗਾਂ ਨਾਲ ਹੋ ਰਹੇ ਪੰਜਾਬ ਸਰਕਾਰ ਦੇ ਭੇਦ-ਭਾਵ ‘ਤੇ ਆਪਣੀ ਆਵਾਜ਼ ਉਠਾਈ ਅਤੇ ਕੇਜਰੀਵਾਲ ‘ਚ ਆਪਣਾ ਭਰੋਸਾ ਜਤਾਇਆ।
ਅੱਜ ਦੇ ਇਸ ਪ੍ਰੋਗਰਾਮ ‘ਚ ਵੱਡੇ ਪੈਮਾਨੇ ‘ਤੇ ਉਦਯੋਗਾਂ ਨਾਲ ਜੁੜੇ ਲੋਕਾਂ ਦਾ ਆਉਣਾ ਮੌਜੂਦਾ ਸਰਕਾਰ ਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਗਿਆ। ਹਜ਼ਾਰਾਂ ਦੀ ਗਿਣਤੀ ‘ਚ ਉਦਯੋਗਾਂ ਨਾਲ ਜੁੜੇ ਲੋਕਾਂ ਦਾ ਆ ਕੇ ਕੇਜਰੀਵਾਲ ਨੂੰ ਆਪਣਾ ਸਮਰਥਨ ਦੇਣਾ ਆਉਣ ਵਾਲੇ ਸਮੇਂ ਵਿਚ ਵੱਡੇ ਫੇਰਬਦਲ ਵੱਲ ਇਸ਼ਾਰਾ ਕਰ ਰਿਹਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਜਿਸ ਨੂੰ ਦੇਸ਼ ਦਾ ਸਭ ਤੋਂ ਵੱਧ ਉਤਪਾਦਕ ਰਾਜ ਮੰਨਿਆ ਜਾਂਦਾ ਸੀ, ਅੱਜ ਬਹੁਤ ਪਿੱਛੇ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ ਰਾਜ ਤੇ ਕੇਂਦਰ ਸਰਕਾਰ ਦੀ ਅਣਦੇਖੀ ਹੈ। ਇਥੋਂ ਦੇ ਉਦਯੋਗਾਂ ਨੂੰ ਵੱਡੇ ਪੈਮਾਨੇ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਦੂਸਰੇ ਰਾਜਾਂ ਤੇ ਵਿਦੇਸ਼ਾਂ ਵਿਚ ਜਾ ਰਹੇ ਹਨ।
ਇਥੇ ਸਿਰਫ ਕਾਂਗਰਸ ਤੇ ਬੀ. ਜੇ. ਪੀ. ਵੱਲੋਂ ਉਲਝਣ ਪੈਦਾ ਕੀਤੀ ਜਾ ਰਹੀ ਹੈ ਕਿਉਂਕਿ ਦੋਨਾਂ ਨੂੰ ਡਰ ਲੱਗਦਾ ਹੈ ਕਿ ਆਪ ਦੀ ਸਰਕਾਰ ਆਉਣ ‘ਤੇ ਵੱਡੇ ਪੈਮਾਨੇ ‘ਤੇ ਹੋਈ ਘਪਲੇਬਾਜ਼ੀ ਦਾ ਪਰਦਾਫਾਸ਼ ਹੋਵੇਗਾ ਅਤੇ ਇਨ੍ਹਾਂ ਦੇ ਨੇਤਾਵਾਂ ਨੂੰ ਜੇਲ ਜਾਣਾ ਪਵੇਗਾ। ਮੌਜੂਦਾ ਸਮੇਂ ‘ਚ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ, ਸਗੋਂ ਨੀਅਤ ਦੀ ਕਮੀ ਹੈ। ਲੋਕਾਂ ਨੇ ਸਾਨੂੰ ਦਿੱਲੀ ‘ਚ 49 ਦਿਨ ਦਾ ਸਰਕਾਰ ਦਾ ਕੰਮ ਦੇਖ ਕੇ 70 ‘ਚੋਂ 66 ਸੀਟਾਂ ਦਿੱਤੀਆਂ। ਅਸੀਂ ਆਪਣੇ ਵੱਲੋਂ ਲੋਕਾਂ ਦੀ ਬੇਹਤਰੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਅਤੇ ਦਿੱਲੀ ਦੇ ਲੋਕ ਸਾਡੀ ਸਰਕਾਰ ਤੋਂ ਬਹੁਤ ਖੁਸ਼ ਹਨ।
ਸਮੇਂ-ਸਮੇਂ ‘ਤੇ ਆ ਰਹੇ ਵਿਸ਼ਲੇਸ਼ਣਾਂ ਵਿਚ ਮੌਜੂਦਾ ਸਮੇਂ ਦੇ ਹਿਸਾਬ ਨਾਲ ਮੀਡੀਆ ਹੀ ਸਾਨੂੰ 70 ਚੋਂ 70 ਸੀਟਾਂ ਮਿਲਣ ਦੀ ਸੰਭਾਵਨਾ ਦਿਖਾਉਂਦਾ ਹੈ। ਅਸੀਂ ਦਿੱਲੀ ਵਿਚ ਵਪਾਰ ਤੇ ਉਦਯੋਗ ਲਗਾਉਣਾ ਆਸਾਨ ਬਣਾ ਦਿੱਤਾ ਹੈ ਤੇ ਲਾਲ ਫੀਤਾਸ਼ਾਹੀ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਬਿਜਲੀ ਦੇ ਬਿੱਲ 50 ਫੀਸਦੀ ਘੱਟ ਕੀਤੇ, ਪਾਣੀ ਦਾ ਬਿੱਲ ਮੁਆਫ ਕੀਤਾ ਤੇ ਅਜਿਹੇ ਏਰੀਏ ਵਿਚ ਵੀ ਪਾਣੀ ਪਹੁੰਚਾਇਆ, ਜਿਥੇ ਕਦੇ ਪਾਣੀ ਦੀ ਸਪਲਾਈ ਹੋਈ ਨਹੀਂ।
ਪਿਛਲੀ ਸਰਕਾਰ ਵੱਲੋਂ ਜੋ ਪੁਲ 350 ਕਰੋੜ ਵਿਚ ਸ਼ੁਰੂ ਕੀਤੇ ਗਏ ਅਸੀਂ ਲਗਭਗ 200 ਕਰੋੜ ‘ਚ ਹੀ ਬਣਾ ਕੇ ਤਿਆਰ ਕਰ ਦਿੱਤੇ। ਗਰੀਬਾਂ ਲਈ ਸੋਸ਼ਲ ਕਲੀਨਿਕ ਜੋ ਪਿਛਲੀ ਸਰਕਾਰ 5 ਕਰੋੜ ‘ਚ ਬਣਾਉਂਦੀ ਸੀ, ਅਸੀਂ ਸਿਰਫ 20 ਲੱਖ ਵਿਚ ਹੀ ਬਣਾ ਦਿੱਤਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਪੰਜਾਬ ‘ਚ ਵੀ ਆਪਣੀ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਭਰੋਸਾ ਦਿਵਾਉਂਦੇ ਹਾਂ ਕਿ ਪੰਜਾਬ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਪਹਿਲੇ ਤਿੰਨ ਮਹੀਨਿਆਂ ਵਿਚ ਕਾਫੀ ਹੱਦ ਤਕ ਹੱਲ ਕਰ ਦੇਵਾਂਗੇ।
ਅਸੀਂ ਹੁਣ ਤੋਂ ਪੰਜਾਬ ਦੀਆਂ ਸਮੱਸਿਆਵਾਂ ਦਾ ਫੀਡਬੈਕ ਲੈਣਾ ਸ਼ੁਰੂ ਦਿੱਤਾ ਹੈ, ਜਿਸ ‘ਤੇ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ।
ਮੈਂ ਜਲਦੀ ਹੀ ਮਈ ਮਹੀਨੇ ‘ਚ ਪੰਜਾਬ ਆ ਰਿਹਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਨਵੀਂ ਸਰਕਾਰ ਬਣਾ ਕੇ ਪੰਜਾਬ ‘ਚ ਫਿਰ ਤੋਂ ਖੁਸ਼ਹਾਲੀ ਲਿਆਵਾਂਗਾ।


LEAVE A REPLY