ਫਿਲਮੀ ਅੰਦਾਜ਼ ”ਚ ਪਿੱਛਾ ਕਰਕੇ ਕੀਤਾ ਨਸ਼ਾ ਸਮੱਗਲਰ ਕਾਬੂ


punjab

ਪਿਛਲੇ ਇਕ ਸਾਲ ਤੋਂ ਡਰਾਈਵਰੀ ਕਰਨ ਦੀ ਆੜ ‘ਚ ਸ਼ਹਿਰ ਦੇ ਬਾਹਰੀ ਠੇਕਿਆਂ ਤੋਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਦਵਾਈਆਂ ਸਸਤੇ ਮੁੱਲ ‘ਤੇ ਖਰੀਦ ਕੇ ਅੱਗੇ ਸ਼ਿਮਲਾਪੁਰੀ ਅਤੇ ਡਾਬਾ ਦੇ ਇਲਾਕਿਆਂ ‘ਚ ਮਹਿੰਗੇ ਮੁੱਲ ‘ਤੇ ਸਪਲਾਈ ਕਰਨ ਵਾਲੇ ਇਕ ਨਸ਼ਾ ਸਮੱਗਲਰ ਨੂੰ 20 ਪੇਟੀਆਂ ਨਾਜਾਇਜ਼ ਸ਼ਰਾਬ ਅਤੇ 720 ਗੋਲੀਆਂ ਤੇ ਨਸ਼ੀਲੀ ਦਵਾ ਸਮੇਤ ਐਂਟੀ ਨਾਰਕੋਟਿਕਸ ਸੈੱਲ-2 ਦੀ ਪੁਲਸ ਟੀਮ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਪਾਰਟੀ ਨੇ ਦੋਸ਼ੀ ਖਿਲਾਫ ਥਾਣਾ ਸਾਹਨੇਵਾਲ ‘ਚ ਐਕਸਾਈਜ਼ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਵਰਨਾ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਪੁਲਸ ਪਾਰਟੀ ਤੋਂ ਪੁੱਛਗਿੱਛ ਹਿੱਤ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਜਾ ਰਹੀ ਹੈ। ਏ. ਸੀ. ਪੀ. ਕ੍ਰਾਈਮ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ਦੀ ਰੋਕਥਾਮ ਲਈ ਐਂਟੀ ਨਾਰਕੋਟਿਕਸ ਸੈੱਲ ਦੇ ਮੁਖੀ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਅਤੇ ਥਾਣੇਦਾਰ ਰਾਮਪਾਲ ਨੇ ਜੀ. ਟੀ. ਰੋਡ ਸਾਹਨੇਵਾਲ ਵਿਚ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ।
ਇਸੇ ਦੌਰਾਨ ਦੋਰਾਹਾ ਵੱਲੋਂ ਆ ਰਹੀ ਵਰਨਾ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਨੇ ਪੁਲਸ ਪਾਰਟੀ ਨੂੰ ਅਣਦੇਖਿਆ ਕਰਕੇ ਕਾਰ ਨੂੰ ਤੇਜ਼ ਰਫਤਾਰ ਨਾਲ ਭਜਾ ਦੇ ਪਿੰਡ ਬਿਲਗਾ ਵੱਲ ਲੈ ਗਿਆ, ਜਿਸ ‘ਤੇ ਪੁਲਸ ਪਾਰਟੀ ਨੇ ਵੀ ਫਿਲਮੀ ਅੰਦਾਜ਼ ਵਿਚ ਕਾਰ ਦਾ ਪਿੱਛਾ ਕਰਕੇ ਪਿੰਡ ਬਿਲਗਾ ਦੇ ਖੇਤਾਂ ਤੋਂ ਨਸ਼ਾ ਸਮੱਗਲਰ ਨੂੰ ਦਬੋਚ ਲਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਉਕਤ ਸ਼ਰਾਬ ਅਤੇ ਨਸ਼ੀਲੀ ਦਵਾ ਦੀ ਖੇਪ ਬਰਾਮਦ ਹੋਈ। ਪੁਲਸ ਦੇ ਮੁਤਾਬਿਕ ਦੋਸ਼ੀ ਨੇ ਇਹ ਨਸ਼ੀਲੀਆਂ ਗੋਲੀਆਂ ਕਿਸੇ ਜੋਸ਼ੀ ਨਾਮੀ ਵਿਅਕਤੀ ਤੋਂ ਲਈਆਂ ਸਨ।
ਏ. ਸੀ. ਪੀ. ਕ੍ਰਾਈਮ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਣ ਕਲਗੀਧਰ ਮਾਰਗ ਡਾਬਾ ਰੋਡ ਦੇ ਰਹਿਣ ਵਾਲੇ ਪਿੰ੍ਰਸ ਕੁਮਾਰ ਵਜੋਂ ਹੋਈ ਹੈ, ਜਿਸ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਐਕਸਾਈਜ਼ ਐਕਟ ਤਹਿਤ ਸ਼ਹਿਰ ਦੇ ਵੱਖ-ਵੱਖ ਥਾਣਿਆਂ ‘ਚ ਦਰਜ ਹਨ।


LEAVE A REPLY