ਭਾਜਪਾ-ਫੌੜ੍ਹੀਆਂ ਬਿਨਾਂ ਸੁਖਬੀਰ ਦੇ ਹੋਏ 60 ਵਿਧਾਇਕ!


shukbir

ਲੁਧਿਆਣਾ  ( ਮੁੱਲਾਂਪੁਰੀ) – ਸੂਬੇ ਅੰਦਰ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਠਜੋੜ ਸਰਕਾਰ ‘ਚ ਸਭ ਤੋਂ ਵੱਡੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੀ ਪਰ ਭਾਜਪਾ ਨਾਲ ਸਾਂਝ ਕੁਝ ਸੀਟਾਂ ਨੂੰ ਲੈ ਕੇ ਸਰਕਾਰ ਚਲਦੀ ਆ ਰਹੀ ਸੀ। ਪੰਜਾਬ ਵਿਚ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਇਕ ਪਟਿਆਲਾ ਸੀਟ ਹਾਰ ਕੇ ਬਾਕੀ ਸਭ ਥਾਵਾਂ ‘ਤੇ ਜਿੱਤ ਹਾਸਲ ਕੀਤੀ ਅਤੇ ਹੁਣ ਤਾਜ਼ੀ ਸ੍ਰੀ ਖਡੂਰ ਸਾਹਿਬ ਵਿਧਾਨ ਸਭਾ ਚੋਣਾਂ ਵਿਚ ਹੋਈ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਰੋਲ ਤੱਕੜੀ ਚੋਣ ਨਿਸ਼ਾਨ ਤੇ ਜਿੱਤੇ ਹੋਏ ਵਿਧਾਇਕਾਂ ਦੀ ਗਿਣਤੀ 60 ਹੋ ਗਈ ਹੈ, ਜਿਸ ਦੇ ਚਲਦੇ ਹੁਣ ਭਾਵੇਂ ਭਾਜਪਾ ਜਿੰਨੀਆਂ ਮਰਜ਼ੀ ਅੱਖਾਂ ਦਿਖਾਈ ਜਾਵੇ ਪਰ ਹੁਣ ਰਾਜ ਕਰਨ ਦੀ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਪੂਰਨ ਬਹੁਮਤ ਵਾਲੀ ਕਿਸੇ ਤੋਂ ਲੁਕੀ ਨਹੀਂ ਹੈ। ਬਾਕੀ ਜੋ ਖਡੂਰ ਸਾਹਿਬ ਚੋਣਾਂ ਵਿਚ ਜੋ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ  ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਟੇਜ ਤੋਂ ਜ਼ੋਰ ਸ਼ੋਰ ਨਾਲ ਕਿਹਾ ਸੀ ਕਿ 2017 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਨਿਰੋਲ ਸਰਕਾਰ ਬਣੇਗੀ ਅਤੇ ਇਸ ਨੂੰ ਕਿਸੇ ਫੌੜ੍ਹੀਆਂ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਦਾ ਭਾਵ ਸੀ ਕਿ ਭਾਜਪਾ ਦੀਆਂ ਸੀਟਾਂ ਤੋਂ ਵਗੈਰ ਅਕਾਲੀ ਦਲ ਜਿੱਤ ਹਾਸਲ ਕਰੇਗਾ। ਲੇਕਿਨ ਬ੍ਰਹਮਪੁਰਾ ਦੇ ਜੇਤੂ ਹੋਣ ਤੋਂ ਬਾਅਦ ਉਨ੍ਹਾਂ ਦੀ ਮੰਗ 2017 ਦੀ ਬਜਾਏ 2016 ਵਿਚ ਹੀ ਪੂਰੀ ਹੋ ਗਈ ਹੈ ਕਿ ਭਾਜਪਾ ਦੀਆਂ ਫੌੜ੍ਹੀਆਂ ਤੋਂ ਬਿਨਾਂ ਅਕਾਲੀ ਹੁਣ 60 ‘ਤੇ ਜਾ ਪਹੁੰਚੇ ਹਨ। ਭਾਵੇਂ 60 ਵਿਧਾਇਕ ਹੋਣ ਤੇ ਅਕਾਲੀ ਦਲ ਪੂਰੀ ਬਹੁਮਤ ਵਿਚ ਹੈ ਲੇਕਿਨ ਫਿਰ ਵੀ ਦਿੱਲੀ ਵਿਚ ਭਾਜਪਾ ਦਾ ਰਾਜ ਹੋਣ ਕਰਕੇ ਭਾਜਪਾ ਨੂੰ ਲੈ ਕੇ ਚੱਲਣ ‘ਤੇ ਭਵਿੱਖ ਵਿਚ ਮੋਦੀ ਸਰਕਾਰ ਤੋਂ ਵੱਡਾ ਗੱਫਾ ਜਾਂ ਪੈਕਜ ਮਿਲਣ ਦੀ ਝਾਕ ਨਾਲ ਅਕਾਲੀ ਦਲ ਅਜੇ ਭਾਜਪਾ ਨਾਲ ਲਾ ਕੇ ਖਾਣ ਦੀ ਰਾਜਨੀਤੀ ਕਰੇਗਾ।


LEAVE A REPLY