ਮੇਲਾ ਦੇਖਣ ਗਿਆ ਨੌਜਵਾਨ ਅਗਵਾ, ਮਾਮਲਾ ਦਰਜ


kidnap

ਰੌਸ਼ਨੀ ਦਾ ਮੇਲਾ ਦੇਖਣ ਗਿਆ ਸਥਾਨਕ ਗੋਲਡਨ ਬਾਗ ਦਾ ਰਹਿਣ ਵਾਲਾ ਇਕ 20 ਸਾਲਾ ਨੌਜਵਾਨ ਮੁੜ ਕੇ ਘਰ ਨਹੀਂ ਪਰਤਿਆ। ਲਾਪਤਾ ਲੜਕੇ ਦੀ ਮਾਂ ਨੇ ਆਪਣੇ ਪੁੱਤ ਦੇ ਅਗਵਾ ਹੋਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਮਾਮਲਾ ਦਰਜ ਕਰਵਾਇਆ ਹੈ। ਇਥੇ ਗੋਲਡਨ ਬਾਗ, ਕੱਚਾ ਮਲਕ ਰੋਡ ਦੀ ਰਹਿਣ ਵਾਲੀ ਡਿੰਪਲ ਕੌਰ ਪਤਨੀ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹਰਵਿੰਦਰ ਸਿੰਘ ਆਪਣੇ ਮੋਟਰਸਾਈਕਲ ‘ਤੇ ਰੌਸ਼ਨੀ ਮੇਲਾ ਦੇਖਣ ਗਿਆ ਸੀ ਪਰ ਮੇਲਾ ਦੇਖਣ ਗਿਆ ਮੁੜ ਕੇ ਘਰ ਨਹੀਂ ਆਇਆ। ਲੜਕੇ ਦੀ ਮਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਹਰਵਿੰਦਰ ਨੂੰ ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਹਨ। ਥਾਣਾ ਸਿਟੀ ਦੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਡਿੰਪਲ ਕੌਰ ਦੇ ਬਿਆਨਾਂ ‘ਤੇ ਪੁਲਸ ਨੇ ਇਸ ਸਬੰਧੀ ਧਾਰਾ 365 ਆਈ. ਪੀ. ਸੀ. ਤਹਿਤ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ, ਤਾਂ ਜੋ ਲਾਪਤਾ ਨੌਜਵਾਨ ਦਾ ਪਤਾ ਲਾਇਆ ਜਾ ਸਕੇ ਅਤੇ ਉਸ ਦੇ ਗਾਇਬ ਹੋਣ ਦੇ ਕਾਰਨ ਜਾਣ ਕੇ ਅਗਵਾਕਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।


LEAVE A REPLY