ਵੱਡੇ-ਵੱਡੇ ਹਸਪਤਾਲਾਂ ”ਚ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ


hospital

ਪੰਜਾਬ ਦੀ ਪ੍ਰਮੁੱਖ ਸਿਹਤ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਨੇ ਸਿਵਲ ਹਸਪਤਾਲ ‘ਚ ਡਲਿਵਰੀ ਦੌਰਾਨ ਮਰਨ ਵਾਲੀਆਂ ਔਰਤਾਂ ਸਬੰਧੀ ਪੁੱਛੇ ਗਏ ਸਵਾਲ ‘ਤੇ ਕਿਹਾ ਕਿ ਵੱਡੇ-ਵੱਡੇ ਹਸਪਤਾਲਾਂ ‘ਚ ਛੋਟੀਆਂ-ਛੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਮੁੱਖ ਸਿਹਤ ਸਕੱਤਰ ਦੇ ਇਸ ਬਿਆਨ ਨਾਲ ਮ੍ਰਿਤਕ ਔਰਤਾਂ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਸ਼੍ਰੀਮਤੀ ਵਿੰਨੀ ਮਹਾਜਨ ਅੱਜ ਸਿਵਲ ਹਸਪਤਾਲ ‘ਚ ਅਚਾਨਕ ਦੌਰ ‘ਤੇ ਆਈ ਸੀ। ਉਨ੍ਹਾਂ ਦੇ ਸ਼ਹਿਰ ਵਿਚ ਆਉਣ ਦਾ ਕਾਰਨ ਪੰਜਾਬ ਸਰਕਾਰ ਦੇ ਸਿਹਤ ਪ੍ਰੋਗਰਾਮਾਂ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ ਦੀ ਮਾਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣਾ ਵੀ ਦੱਸਿਆ ਜਾਂਦਾ ਹੈ। ਉੱਚ ਪੱਧਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਰਕਾਰ ਨੇ ਕੀ ਕਾਰਵਾਈ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਜਾਂਚ ਕਿਸੇ ਨੂੰ ਦੋਸ਼ੀ ਠਹਿਰਾਏ ਜਾਣ ਲਈ ਨਹੀਂ ਕਰਵਾਈ ਗਈ ਸੀ ਬਲਕਿ ਘਟਨਾਵਾਂ ਦੇ ਕਾਰਨ ਜਾਣਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੀ ਪ੍ਰਬੰਧ ਜਾਂ ਸੁਧਾਰ ਕੀਤੇ ਜਾ ਸਕਦੇ ਹਨ, ਲਈ ਕਰਵਾਈ ਗਈ ਸੀ। ਹਸਪਤਾਲ ਦੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਰੇਨੂ ਛੱਤਵਾਲ ਅਤੇ ਐੱਸ. ਐੱਮ. ਓ. ਡਾ. ਪਰਵਿੰਦਰ ਸਿੱਧੂ ਵੀ ਸਨ।  ਆਪਣੇ ਦੌਰੇ ਦੌਰਾਨ ਪ੍ਰਮੁੱਖ ਸਕੱਤਰ ਨੇ ਮਦਰ ਐਂਡ ਚਾਈਲਡ, ਨਸ਼ਾਮੁਕਤੀ ਕੇਂਦਰ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਰਿਕਵਰੀ ਵਾਰਡ ਅਤੇ ਉਥੇ ਭਰਤੀ ਔਰਤ ਮਰੀਜ਼ਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਨਸ਼ਾ ਛੁਡਾਊ ਕੇਂਦਰ ਵਿਚ ਮਰੀਜ਼ਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਡਾਕਟਰਾਂ ਤੋਂ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਹਸਪਤਾਲ ਪ੍ਰਸ਼ਾਸਨ ਨੇ ਹਸਪਤਾਲ ‘ਚ ਸਫਾਈ ਮੁਹਿੰਮ ਸ਼ੁਰੂ ਕਰਵਾ ਦਿੱਤੀ। ਪ੍ਰਮੁੱਖ ਸਿਹਤ ਸਕੱਤਰ ਦੇ ਨਾਲ ਹੀ ਚਲੀ ਗਈ ਰੌਣਕ: ਹਸਪਤਾਲ ਦੇ ਪ੍ਰਮੁੱਖ ਸਿਹਤ ਸਕੱਤਰ ਦੇ ਜਾਣ ਦੇ ਨਾਲ ਹੀ ਮੰਨੋ ਰੌਣਕ ਉਨ੍ਹਾਂ ਦੇ ਨਾਲ ਚਲੀ ਗਈ। ਮੌਕੇ ‘ਤੇ ਇਕ ਹੀ ਡਾਕਟਰ ਐਮਰਜੈਂਸੀ ਵਾਰਡ ਅਤੇ ਮੋਰਚਰੀ ਵਿਚ ਪੋਸਟਮਾਰਟਮ ਦਾ ਕੰਮ ਕਰਦੇ ਦਿਖਾ ਕੇ ਤਿੰਨ ਜਗ੍ਹਾ ‘ਤੇ ਇਕ ਹੀ ਡਾਕਟਰ ਵੱਲੋਂ ਕੰਮ ਕਰਦੇ ਦੇਖ ਕੇ ਲੋਕ ਵੀ ਹੈਰਾਨ ਹੋ ਰਹੇ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਹਸਪਤਾਲ ‘ਚ ਡਾਕਟਰਾਂ ਦੇ ਅਕਾਲ ਦਾ ਆਲਮ ਸਾਫ ਦਿਖਾਈ ਦੇ ਰਿਹਾ ਸੀ, ਜੋ ਸਰਕਾਰੀ ਸਿਹਤ ਸੇਵਾਵਾਂ ਦੀ ਕਹਾਣੀ ਅਤੇ ਹਾਲਾਤ ਦੋਵੇਂ ਬਿਆਨ ਕਰ ਰਹੇ ਸਨ।


LEAVE A REPLY