ਸੰਸਕਾਰੀ ਆਲੋਕ ਨਾਥ ਦੇ ਬੇਟੇ ਨਾਲ ਵਿਆਹ ਕਰਵਾਇਆ ਸਨੀ ਲਿਓਨੀ ਨੇ

0
733

ਪਿਛਲੇ ਦਿਨੀਂ ਖ਼ਬਰਾਂ ਸਨ ਕਿ ਪਰਦੇ ਦੇ ਸੰਸਕਾਰੀ ਬਾਊਜੀ ਭਾਵ ਆਲੋਕ ਨਾਥ ਅਤੇ ਸਨੀ ਲਿਓਨੀ ਇਕ ਵਿਗਿਆਪਨ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਹੁਣ ਇਹ ਵਿਗਿਆਪਨ ਸਾਹਮਣੇ ਆਇਆ ਹੈ। ਇਹ ਹਲਕੀ-ਫੁਲਕੀ ਕਾਮੇਡੀ ਵਾਲਾ ਗੰਭੀਰ ਸੰਦੇਸ਼ ਦਿੰਦਾ ਵਿਗਿਆਪਨ ਹੈ।
ਵਿਗਿਆਪਨ ‘ਚ ਦਿਖਾਇਆ ਗਿਆ ਹੈ ਕਿ ਆਲੋਕ ਨਾਥ ਦੇ ਮਰਨ ਕੰਢੇ ਪਏ ਬੇਟੇ (ਦੀਪਕ ਡੋਬਰਿਆਲ) ਦੀ ਆਖਰੀ ਇੱਛਾ ਸਨੀ ਲਿਓਨੀ ਨਾਲ ਵਿਆਹ ਕਰਨ ਦੀ ਹੁੰਦੀ ਹੈ, ਜਿਸ ਨੂੰ ਪੂਰੀ ਕਰਨ ਲਈ ਆਲੋਕ ਨਾਥ ਨਾ ਚਾਹੁੰਦੇ ਵੀ ਉਸ ਦਾ ਵਿਆਹ ਸਨੀ ਲਿਓਨੀ ਨਾਲ ਕਰਵਾ ਦਿੰਦੇ ਹਨ ਪਰ ਸੁਹਾਗ ਰਾਤ ‘ਤੇ ਉਤਸੁਕਤਾ ਵੱਸ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ।
ਵਿਗਿਆਪਨ ਦੇ ਅਖੀਰ ‘ਚ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦਾ ਬੇਟਾ ਸਿਗਰਟ ਪੀਣ ਦਾ ਆਦੀ ਸੀ, ਜਿਸ ਕਾਰਨ ਉਹ ਮੌਤ ਦੇ ਮੂੰਹ ‘ਚ ਚਲਾ ਜਾਂਦਾ ਹੈ। ਨਾਲ ਹੀ ਇਹ ਸੰਦੇਸ਼ ਦਿੱਤਾ ਗਿਆ ਕਿ ਇਕ ਸਿਗਰਟ ਸਾਡੀ ਜ਼ਿੰਦਗੀ ਦੇ 11 ਮਿੰਟ ਘੱਟ ਕਰ ਦਿੰਦੀ ਹੈ। ਕੁਲ ਮਿਲਾ ਕੇ ਇਹ ਵਿਗਿਆਪਨ ਮਨੋਰੰਜਕ ਹੋਣ ਦੇ ਨਾਲ-ਨਾਲ ਚੰਗਾ ਸੁਨੇਹਾ ਵੀ ਦਿੰਦਾ ਹੈ।

LEAVE A REPLY