ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਜਵਾਨ ਨੂੰ ਫਾਜ਼ਿਲਕਾ ਚ ਸੇਜਲ ਅੱਖਾਂ ਨਾਲ ਦਿਤੀ ਅੰਤਮ ਵਿਦਾਈ


Indian Army Soldier

ਅਰੁਣਾਚਲ ਪ੍ਰਦੇਸ਼ ਵਿੱਚ ਸ਼ਹੀਦ ਹੋਏ 19 ਸਿੱਖ ਰੇਜ਼ੀਮੈਂਟ ਦੇ ਲਾਂਸ ਨਾਇਕ ਸੁਖਚੈਨ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਇਸਲਾਮ ਵਾਲਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਨੂੰ ਫ਼ੌਜ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਸ਼ਰਧਾਂਜਲੀ ਭੇਟ ਕੀਤੀ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਛੁੱਟੀ ਕੱਟਣ ਲਈ ਆਪਣੇ ਪਿੰਡ ਆਇਆ ਹੋਇਆ ਸੀ ਪਰ ਬੀਤੀ ਚਾਰ ਦਸੰਬਰ ਨੂੰ ਛੁੱਟੀ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਆਪ੍ਰੇਸ਼ਨ ਲਈ ਵਾਪਸ ਬੁਲਾ ਲਿਆ ਸੀ ਅਤੇ। ਡਿਊਟੀ ‘ਤੇ ਹਾਜ਼ਰ ਹੁੰਦੇ ਹੀ ਉਹ ਅਪ੍ਰੇਸ਼ਨ ‘ਤੇ ਚਲਿਆ ਗਿਆ ਅਤੇ ਮੁਕਾਬਲੇ ਦੌਰਾਨ ਦੇਸ਼ ਲਈ ਆਪਣੀ ਜਾਨ ਦੇ ਗਿਆ।

ਲਾਂਸ ਨਾਇਕ ਸੁਖਚੈਨ ਸਿੰਘ ਦੇ ਸਾਥੀ ਜਗਤਾਰ ਸਿੰਘ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਫ਼ੌਜ ਦੀ ਟੁਕੜੀ ‘ਤੇ ਦਹਿਸ਼ਤੀ ਹਮਲਾ ਹੋਇਆ ਸੀ, ਜਿਸ ਵਿੱਚ ਉਸ ਦੇ ਤਿੰਨ ਸਾਥੀ ਜ਼ਖ਼ਮੀ ਹੋਏ ਸਨ ਪਰ ਸੁਖਚੈਨ ਦੇ ਜ਼ਖ਼ਮ ਜ਼ਿਆਦਾ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਬੜੀ ਬਹਾਦਰੀ ਦੇ ਨਾਲ ਲੜਿਆ ਤੇ ਗੋਲ਼ੀ ਲੱਗਣ ਤੋਂ ਬਾਅਦ ਵੀ ਉਸ ਨੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਸੀ।

ਸ਼ਹੀਦ ਦੇ ਪਿਤਾ ਧਰਮਜੀਤ ਸਿੰਘ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਿੱਥੇ ਆਪਣੇ ਜਵਾਨ ਪੁੱਤਰ ਦੇ ਤੁਰ ਜਾਣ ਦਾ ਗ਼ਮ ਹੈ, ਉੱਥੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਇਆ ਹੈ। ਫ਼ਾਜ਼ਿਲਕਾ ਦੇ ਐਸਡੀਐਮ ਸੁਭਾਸ਼ ਖਟਕ ਨੇ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਦੇ ਪਰਿਵਾਰ ਹਰ ਸੰਭਵ ਮਦਦ ਲਈ ਹਾਜ਼ਰ ਹੈ ਅਤੇ ਉਹ ਸਰਕਾਰ ਨੂੰ ਵੀ ਪਰਿਵਾਰ ਦੀ ਮਦਦ ਲਈ ਲਿਖਣਗੇ।


LEAVE A REPLY