ਇਰਾਨ ਚ 6.3 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਲੱਗੇ, 200 ਲੋਕ ਜ਼ਖ਼ਮੀ ਹੋਏ


magnitude 6.3 earthquake hits western iran 200 injured

ਇਰਾਨ ਦੀ ਇਰਾਕ ਨਾਲ ਲੱਗਦੀ ਪੱਛਮੀ ਸੀਮਾਂ ਦੇ ਨੇੜੇ ਐਤਵਾਰ ਰਾਤ ਭੂਚਾਲ ਦੇ ਜ਼ਬਰਦਸਤ ਝਟਕਿਆਂ ਦੀ ਵਜ੍ਹਾ ਨਾਲ ਘੱਟੋ-ਘੱਟ 200 ਲੋਕ ਜ਼ਖ਼ਮੀ ਹੋ ਗਏ। ਇਰਾਨ ਦੀਆਂ ਐਮਰਜੈਂਸੀ ਸੇਵਾਵਾਂ ਦੇ ਮੁਖੀ ਪੀਰ ਹੁਸੈਨ ਕੋਲੀਵੰਦ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ 6.3 ਤੀਬਰਤਾ ਵਾਲਾ ਭੂਚਾਲ ਕੇਰਮਨਸ਼ਾਹ ਸੂਬੇ ਦੇ ਸਰਪੋਲ-ਏ-ਜਹਾਬ ਇਲਾਕੇ ਚ ਆਇਆ।

ਇਸ ਦਾ ਕੇਂਦਰ ਜ਼ਮੀਨ ਤੋਂ ਦਸ ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕਿਆ ਦਾ ਅਸਰ ਇਰਾਕ ਦੀ ਰਾਜਧਾਨੀ ਬਗਦਾਦ ਤੱਕ ਮਹਿਸੂਸ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਇਰਾਨ ਦੇ ਸੱਤ ਸੂਬਿਆਂ ‘ਚ ਇਸ ਦਾ ਅਸਰ ਮਹਿਸੂਸ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵੰਬਰ 2017 ‘ਚ ਆਏ ਭੂਚਾਲ ‘ਚ 600 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

  • 7
    Shares

LEAVE A REPLY