ਨਗਰ ਨਿਗਮ ਨੇ ਬੇਘਰੇ ਲੋਕਾਂ ਲਈ 13 ਰੈਣ ਬਸੇਰੇ ਬਣਾਏ, ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ਵਿੱਚ ਠਹਿਰਣ ਲਈ ਪ੍ਰੇਰਿਤ ਕੀਤਾ ਜਾਵੇ-ਕਮਿਸ਼ਨਰ


night-sheltersਲੁਧਿਆਣਾ – ਨਗਰ ਨਿਗਮ ਲੁਧਿਆਣਾ ਵੱਲੋਂ ਬੇਘਰੇ ਲੋਕਾਂ ਲਈ ਸ਼ਹਿਰ ਵਿੱਚ 4 ਪੱਕੇ ਅਤੇ 9 ਆਰਜ਼ੀ ਰੈਣ ਬਸੇਰੇ (ਨਾਈਟ ਸ਼ੈੱਲਟਰ) ਤਿਆਰ ਕੀਤੇ ਗਏ ਹਨ। ਵੱਖ-ਵੱਖ ਇਲਾਕਿਆਂ ਵਿੱਚ ਬੈਠੇ ਇਨਾਂ ਬੇਘਰੇ ਲੋਕਾਂ ਨੂੰ ਰੈਣ ਬਸੇਰਿਆਂ ਵਿੱਚ ਠਹਿਰਾਉਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਇਨਾਂ ਰੈਣ ਬਸੇਰਿਆਂ ਲਈ ਬਕਾਇਦਾ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ।

ਉਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ੋਨ ‘ਏ’ ਵਿੱਚ ਘੰਟਾ ਘਰ ਨੇੜੇ ਲੱਕੜ ਪੁੱਲ, ਸਾਹਮਣੇ ਮਾਸਟਰ ਤਾਰਾ ਸਿੰਘ ਕਾਲਜ ਮਾਤਾ ਰਾਣੀ ਚੌਕ ਅਤੇ ਪੁਰਾਣੀ ਜੇਲ ਰੋਡ ਨੇੜੇ ਸਿਵਲ ਹਸਪਤਾਲ ਵਿਖੇ ਇਹ ਰੈਣ ਬਸੇਰੇ ਤਿਆਰ ਕੀਤੇ ਗਏ ਹਨ, ਜਿਨਾਂ ਲਈ ਐੱਸ. ਡੀ. ਓ. ਜਗਨ ਨਾਥ (ਸੰਪਰਕ ਨੰਬਰ 8837538487) ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਇਸੇ ਤਰਾਂ ਜ਼ੋਨ ‘ਬੀ’ ਵਿੱਚ ਮੋਤੀ ਨਗਰ ਨਾਲ ਘੋੜਾ ਕਲੋਨੀ ਰੋਡ, ਨੇੜੇ ਵਿਸ਼ਵਾਨਾਥ ਮੰਦਰ ਮੈਟਰੋ ਰੋਡ ਜਮਾਲਪੁਰ, ਸਬ ਜ਼ੋਨ-ਬੀ4 ਨੇੜੇ ਸੁਵਿਧਾ ਕੇਂਦਰ ਸ਼ੇਰਪੁਰ ਕਲਾਂ ਵਿਖੇ ਬਣਾਏ ਗਏ ਹਨ, ਜਿਨਾਂ ਦਾ ਨੋਡਲ ਅਫ਼ਸਰ ਐੱਸ. ਡੀ. ਓ. ਅਰਵਿੰਦ ਕੁਮਾਰ (ਸੰਪਰਕ 9780097201) ਨੂੰ ਲਗਾਇਆ ਗਿਆ ਹੈ। ਜ਼ੋਨ ‘ਸੀ’ ਵਿੱਚ ਪੁਰਾਣੀ ਫਾਇਰ ਬ੍ਰਿਗੇਡ ਬਿਲਡਿੰਗ ਮਿਲਰਗੰਜ ਸਾਹਮਣੇ ਮੰਜੂ ਸਿਨੇਮਾ, ਗਿੱਲ ਚੌਕ ਨਜ਼ਦੀਕ ਪਾਰਕ, ਬਸੰਤ ਪਾਰਕ ਵਿਖੇ ਸਥਾਪਤ ਕੀਤੇ ਗਏ ਹਨ, ਜਿਨਾਂ ਦਾ ਨੋਡਲ ਅਫ਼ਸਰ ਐੱਸ. ਡੀ. ਓ. ਕੁਲਵਿੰਦਰ ਸਿੰਘ (ਸੰਪਰਕ 9888897201) ਨਿਯੁਕਤ ਕੀਤਾ ਗਿਆ ਹੈ।

ਸ੍ਰੀਮਤੀ ਬਰਾੜ ਨੇ ਕਿਹਾ ਕਿ ਜ਼ੋਨ ‘ਡੀ’ ਵਿੱਚ ਡੇਅਰੀ ਕੰਪਲੈਕਸ ਨੇੜੇ ਫਾਇਰ ਬ੍ਰਿਗੇਡ ਇਮਾਰਤ ਹੰਬੜਾ ਸੜਕ, ਨੇੜੇ ਬੱਸ ਸਟੈਂਡ ਰੇਲਵੇ ਪੁੱਲ ਦੇ ਹੇਠਾਂ, ਕ੍ਰਿਸ਼ਨਾ ਮੰਦਿਰ ਪਾਰਕ ਨੇੜੇ ਇਸ਼ਮੀਤ ਸਿੰਘ ਰੋਡ ਅਤੇ ਨੇੜੇ ਦੁਰਗਾ ਮਾਤਾ ਮੰਦਿਰ ਵਿਖੇ ਰੈਣ ਬਸੇਰੇ ਬਣਾਏ ਗਏ ਹਨ। ਇਨਾਂ ਦੇ ਨੋਡਲ ਅਫ਼ਸਰ ਦੀ ਜਿੰਮੇਵਾਰੀ ਐੱਸ. ਡੀ. ਓ. ਸੰਜੀਵ ਸ਼ਰਮਾ (9780039448) ਨੂੰ ਸੌਂਪੀ ਗਈ ਹੈ। ਸ੍ਰੀਮਤੀ ਬਰਾੜ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ•ਾਂ ਦੇ ਧਿਆਨ ਵਿੱਚ ਅਜਿਹੇ ਬੇਘਰੇ ਲੋਕ ਆਉਂਦੇ ਹਨ, ਤਾਂ ਉਨਾਂ ਨੂੰ ਉਪਰੋਕਤ ਰੈਣ ਬਸੇਰਿਆਂ ਵਿੱਚ ਠਹਿਰਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਜਾਵੇ।


LEAVE A REPLY