2 ਫਰਵਰੀ ਨੂੰ ਹੋਵੇਗਾ 82ਵੇ ਕਿਲਾ ਰਾਏਪੁਰ ਖੇਡ ਮੇਲੇ ਦਾ ਆਯੋਜਨ


ਲੁਧਿਆਣਾ–  82ਵੇ ਕਿਲਾ ਰਾਏਪੁਰ ਖੇਡ ਮੇਲੇ ਦਾ ਆਯੋਜਨ 2 ਫਰਵਰੀ  ਨੂੰ ਲੁਧਿਆਣਾ ਦੇ ਨੇੜੇ ਪਿੰਡ ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਧੂਮਧਾਮ ਨਾਲ ਹੋਵੇਗਾ| ਇਸ ਸਾਲ ਇਹਨਾ ਅੰਤਰਰਾਸ਼ਟਰੀ ਪ੍ਰਸਿਧੀ ਪ੍ਰਾਪਤ ਖੇਡਾਂ ਚ ਐਥਲੈਟਿਕਸ ਨਾਲ ਜੁੜਿਆ ਪੁਰਾਤਨ ਪ੍ਰਤੀਯੋਗਤਾਵਾਂ ਦੇ ਪ੍ਰਦਰ੍ਸ਼ਨ ਤੋਂ ਇਲਾਵਾ ਹੋਰ ਅਕਸ਼ਨ ਜੋੜਿਆ ਗਿਆ ਹੈ| ਇਸ ਲੜੀ ਹੇਠ 82ਵੇਂ ਕਿਲਾ ਰਾਏਪੁਰ ਖੇਡ ਮੇਲੇ ਦਾ ਪ੍ਰਬੰਧ ਕਰ ਰਹੀ ਆਯੋਜਨ ਕਮੇਟੀ ਜਿਹਨਾ ਚ ਮੁਖ ਪ੍ਰਧਾਨ ਗੁਰ੍ਸ੍ਨ੍ਦੀਪ ਸਿੰਘ ਗਰੇਵਾਲ, ਚੀਫ਼ ਅਰਗਨਾਜ਼ੀਰ ਸੁਖਵੀਰ ਸਿੰਘ ਗਰੇਵਾਲ , ਸਕਤਰ ਬਲਵਿੰਦਰ ਸਿੰਘ ਸ਼ਾਮਲ ਹਨ, ਹਮੇਸ਼ਾ ਹੀ ਹਰੇਕ ਖੇਡ ਦਾ ਬਹੁਤ ਅਨੁਸ਼ਾਸਨਤਮਕ ਢੰਗ ਨਾਲ ਆਯੋਜਨ ਕਰਦੀ ਹੈ| ਹਰ ਸਾਲ ਹੋਰਨਾ ਦਾ ਸੇਹ੍ਯੋਗ ਲੈਂਦੇ ਹੋਏ ਆਪਣੇ ਧਨ-ਬਲ ਨੂੰ ਝੋਕ ਕੇ ਕਮੇਟੀ ਦੇ ਮੈਬਰ ਖੇਡ ਦੀ ਸਫਲਤਾ ਨੂੰ ਸੁਨਿਸ਼ਚਿਤ ਕਰਦੇ ਹਨ| ਖੇਡ ਕਮੇਟੀ ਦੇ ਪ੍ਰਧਾਨ ਗੁਰ੍ਸ੍ਨ੍ਦੀਪ ਸਿੰਘ ਗਰੇਵਾਲ ਨੇ ਕਿਹਾ , ਇਹ ਪ੍ਰਤਿਯੋਗਿਤਾ ਪੰਜਾਬੀ ਸਾਲ ਦੀਆਂ ਖਾਸੀਅਤਾਂ ਚੋ ਇਕ ਹੈ| ਇਹ ਹਾਕੀ, ਕਬਡੀ ਤੇ ਦੋੜ ਤੋਂ ਲੈ ਕੇ ਟ੍ਰੇਕ੍ਟਰ ਰੇਸਿੰਗ ਵਰਗੇ ਪੇਂਡੂ ਗੁਣਾ ਨਾਲ ਭਰਪੁਰ ਖੇਡਾਂ ਦਾ ਕਦ ਬਹੁਤ ਵੱਡਾ ਨਜਰ ਆਯਉਂਦਾ ਹੈ| ਇਹਨਾ ਖੇਡਾ ਨੂੰ ਬਹੁਤ ਸਮਰਥਨ ਮਿਲਦਾ ਹੈ ਤੇ ਹਜਾਰਾਂ ਦੀ ਗਿਣਤੀ ਚ ਲੋਕ ਹਿਸਾ ਲੈਣ ਆਉਂਦੇ ਹਨ| ਇਸ ਤੋਂ ਇਲਾਵਾ ਦਿਨ ਰਾਤ ਨੂੰ ਰੰਗਾ ਰੰਗ ਪ੍ਰੋਗਰਾਮ ਵੀ ਕੀਤਾ ਜਾਵੇਗਾ ਜਿਸ ਵਿੱਚ ਗਾਇਕ ਹਰਬੰਸ ਸਹੋਤਾ ਜੋੜ੍ਹੀ, ਗੀਤਾ ਜੈਲਦਾਰ, ਅਮਰਿੰਦਰ ਬੋਬੀ, ਜਤਿੰਦਰ ਡੇਹਲੋ , ਅੰਗਰੇਜ ਅਲੀ ਗਾਇਕ ਸ਼ਿਰਕਤ ਕਰਨਗੇ|


LEAVE A REPLY