ਲੁਧਿਆਣਾ ਚ ਇਸ ਜਗਹ ਹੁੰਦਾ ਹੈ ਹਰ ਬਿਮਾਰੀ ਦਾ ਅਨੋਖਾ ਇਲਾਜ, 200 ਸਾਲ ਪੁਰਾਣੇ ਖੂਹ ਚ ਝੂਟਿਆਂ ਨਾਲ ਕੀਤਾ ਜਾਂਦਾ ਹੈ ਜਾਨਲੇਵਾ ਇਲਾਜ – ਵੇਖੋ ਤਸਵੀਰਾਂ


 

ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਾਰੇ ਸਰੀਰਕ ਕਸ਼ਟ ਦੂਰ ਹੋ ਜਾਂਦੇ ਹਨ। ਇਹ ਸਭ ਹਰ ਐਤਵਾਰ ਵਾਲੇ ਦਿਨ ਕੀਤਾ ਜਾਂਦਾ ਹੈ। ਕਮਾਲ ਦੀ ਗੱਲ ਹੈ ਕਿ ਇਹ ਸਭ ਬਗੈਰ ਪੈਸੇ ਲੈ ਕੇ ਕੀਤਾ ਜਾਂਦਾ ਹੈ। ਹਰ ਐਤਵਾਰ ਇੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਜਾਂਦੀ ਹੈ। ਦੂਰ-ਦੁਰੇਡੇ ਇਲਾਕਿਆਂ ਦੇ ਲੋਕ ਆਪਣੇ ਸਰੀਰਕ ਰੋਗਾਂ ਤੋਂ ਨਿਜਾਤ ਪਾਉਣ ਲਈ ਇੱਥੇ ਆਉਂਦੇ ਹਨ।

ਪਿੰਡ ਜੰਡਿਆਲੀ ਵਿੱਚ ਡੂੰਗਾ ਖੂਹ ਹੈ ਜੋ ਲਗਪਗ 200 ਸਾਲ ਪੁਰਾਣਾ ਹੈ। ਕਿਹਾ ਜਾਂਦਾ ਹੈ ਕਿ ਉਸ ਸਮੇਂ ਇੱਕ ਮਹਾਪੁਰਸ਼ ਆਏ ਸੀ ਤੇ ਉਨ੍ਹਾਂ ਇਸ ਖੂਹ ਵਿੱਚ ਇਸ਼ਨਾਨ ਕੀਤਾ ਸੀ ਜਿਸ ਮਗਰੋਂ ਉਨ੍ਹਾਂ ਵਰਦਾਨ ਦਿੱਤਾ ਕਿ ਇਹ ਖੂਹ ਹਰ ਬਿਮਾਰੀ ਦਾ ਨਿਵਾਰਣ ਕਰੇਗਾ। ਅੱਜ ਵੀ ਇਸ ਖੂਹ ਵਿੱਚ ਮਰੀਜ਼ ਨੂੰ ਲਮਕਾ ਕੇ ਉਸ ਨੂੰ 7 ਵਾਰ ਹਿਲਾਇਆ ਜਾਂਦਾ ਹੈ ਤੇ ਫਿਰ ਉੱਪਰ ਖਿੱਚ ਲਿਆ ਜਾਂਦਾ ਹੈ। ਇਸ ਮਾਮਲੇ ਸਬੰਧੀ ਖ਼ਾਸ ਗੱਲ ਇਹ ਹੈ ਕਿ ਹਰ ਮਰੀਜ਼ਾਂ ਨੂੰ ਖੂਹ ਵਿੱਚ ਲਮਕਾਉਣ ਵਾਲਾ ਨੌਜਵਾਨ ਹਰ ਮਰੀਜ਼ ਨੂੰ ਖੂਹ ਵਿੱਚ ਲਮਕਾਉਣ ਬਾਅਦ ਨਹਾਉਣ ਜਾਂਦਾ ਹੈ।

ਲੋਕ ਮੰਨਦੇ ਹਨ ਕਿ ਤਿੰਨ ਐਤਵਾਰ ਲਗਾਤਾਰ ਅਜਿਹਾ ਕਰਨ ਬਾਅਦ ਮਰੀਜ਼ ਦਾ ਸਰੀਰਕ ਰੋਗ ਦੂਰ ਹੋ ਜਾਂਦਾ ਹੈ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਾਮ ਮਿਲ ਚੁੱਕਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਸੰਗਰੂਰ ਵਿੱਚ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ 2 ਸਾਲਾਂ ਦੇ ਮਾਸੂਮ ਫਤਹਿਵੀਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਲੋਕ ਇਸ ਖੂਹ ਵਿੱਚ ਆਪਣੇ ਬੱਚਿਆਂ ਨੂੰ ਲਮਕਾ ਕੇ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਇਸ ਖ਼ਤਰਨਾਕ ਇਲਾਜ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਪ੍ਰਸ਼ਾਸਨ ਨੂੰ ਅਜਿਹੇ ਖੂਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।


LEAVE A REPLY