ਸੂਬੇ ਦੀਆਂ 27314 ਆਂਗਣਵਾੜੀਆਂ ਵਿੱਚ 14 ਅਪ੍ਰੈੱਲ ਨੂੰ ਮਨਾਇਆ ਜਾਵੇਗਾ ‘ਪੋਸ਼ਣ ਦਿਵਸ’


ਲੁਧਿਆਣਾ – ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਪੰਜਾਬ ਵੱਲੋਂ 14 ਅਪ੍ਰੈੱਲ ਨੂੰ ਸੂਬੇ ਭਰ ਦੀਆਂ 27314 ਆਂਗਣਵਾੜੀਆਂ ਵਿੱਚ ‘ਪੋਸ਼ਣ ਦਿਵਸ’ ਮਨਾਇਆ ਜਾ ਰਿਹਾ ਹੈ। ਕੌਮੀ ਪੋਸ਼ਣ ਮਿਸ਼ਨ ਅਧੀਨ ਮਨਾਏ ਜਾ ਰਹੇ ਇਸ ਦਿਵਸ ਦਾ ਮਕਸਦ ਔਰਤਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ ਨੂੰ ਦੂਰ ਕਰਨਾ ਹੈ। ਜ਼ਿਲਾਂ ਲੁਧਿਆਣਾ ਦੇ 16 ਬਲਾਕਾਂ ਦੀਆਂ 2487 ਆਂਗਣਵਾੜੀਆਂ ਵਿੱਚ ਇਹ ਦਿਵਸ ਮਨਾਇਆ ਜਾਵੇਗਾ।  ਇਸ ਸੰਬੰਧੀ ਸਥਾਨਕ ਚੰਡੀਗੜ ਸੜਕ ਸਥਿਤ ਬਰੇਲ ਭਵਨ ਵਿਖੇ ਕਰਵਾਈ ਗਈ ਰਾਜ ਪੱਧਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਅਜੀਤ ਕੌਰ ਮੁਲਤਾਨੀ ਡਿਪਟੀ ਡਾਇਰੈਕਟਰ ਇੰਟੈਗਰੇਟਿਡ ਚਾਈਲਡ ਡਿਵੈੱਲਪਮੈਂਟ ਸਰਵਿਸਿਜ਼-ਕਮ-ਨੋਡਲ ਅਫ਼ਸਰ ਪੋਸ਼ਣ ਅਭਿਆਨ ਨੇ ਦੱਸਿਆ ਕਿ ਇਸ ਦਿਨ ਆਂਗਣਵਾੜੀ ਸੈਂਟਰਾਂ ਵਿੱਚ ‘ਸੁਪੋਸ਼ਣ ਗੋਦ ਭਰਾਈ’ ਰਸਮ ਵੀ ਮਨਾਈ ਜਾਵੇਗੀ, ਜਿਸ ਦੌਰਾਨ ਗਰਭਵਤੀ ਔਰਤਾਂ ਨੂੰ ਫ਼ਲ, ਸਬਜ਼ੀਆਂ ਅਤੇ ਹੋਰ ਸਿਹਤਮੰਦ ਖਾਧ ਪਦਾਰਥ ਵੰਡੇ ਜਾਣਗੇ। ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੰਗੇ ਪੋਸ਼ਣ ਸੰਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ 0-6 ਸਾਲ ਤੱਕ ਦੇ ਬੱਚਿਆਂ ਦਾ ਭਾਰ ਵੀ ਚੈੱਕ ਕੀਤਾ ਜਾਵੇਗਾ।


ਉਨਾਂ ਕਿਹਾ ਕਿ ਵਿਭਾਗ ਵੱਲੋਂ ਕੁਪੋਸ਼ਣ ਅਤੇ ਜਨਮ ਵੇਲੇ ਬੱਚਿਆਂ ਦੇ ਭਾਰ ਘੱਟ ਦੀ ਸਮੱਸਿਆ ਨੂੰ ਜੜ ਖ਼ਤਮ ਕਰਨ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਿਸ ਵਿੱਚ ਵਿਭਾਗ ਦੀਆਂ ਆਂਗਣਵਾੜੀ ਤੇ ਆਸ਼ਾ ਵਰਕਰਜ਼, ਏ. ਐੱਨ. ਐੱਮਜ਼, ਸਕੂਲ ਅਧਿਆਪਕ, ਸਵੈ-ਸਹਾਇਤਾ ਗਰੁੱਪ, ਪਿੰਡ ਸਿਹਤ ਸੈਨੀਟੇਸ਼ਨ ਅਤੇ ਨਿਊਟਰੀਸ਼ੀਅਨ ਕਮੇਟੀ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਭਾਗ ਲੈਣਗੇ। ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਵਿਭਾਗ ਵੱਲੋਂ ਪੰਚਾਇਤਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।  ਪੋਸ਼ਣ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ 0-6 ਸਾਲ ਦੇ ਜਿਹੜੇ ਬੱਚਿਆਂ ਦਾ ਭਾਰ ਘੱਟ ਹੋਵੇਗਾ, ਵਿਭਾਗ ਵੱਲੋਂ ਉਨਾਂ ਨੂੰ ਲਗਾਤਾਰ ਮੋਨੀਟਰ ਕੀਤਾ ਜਾਵੇਗਾ। ਵਿਭਾਗੀ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਚੰਗੇ ਆਹਾਰ ਦੇ ਫਾਇਦਿਆਂ ਅਤੇ ਫਾਸਟ ਫੂਡ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਵਿਭਾਗੀ ਸਟਾਫ਼ ਵੱਲੋਂ ਇਸ ਦਿਨ ਕੁਪੋਸ਼ਣ, ਅਨੀਮੀਆ ਆਦਿ ਦਾ ਮੁਕਾਬਲਾ ਕਰਨ ਲਈ ਸਹੁੰ ਵੀ ਚੁਕਾਈ ਜਾਵੇਗੀ।

ਸਮਾਗਮ ਨੂੰ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸ਼ੇਨਾ ਅਗਰਵਾਲ ਨੇ ਵੀ ਸੰਬੋਧਨ ਕੀਤਾ ਅਤੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਦ੍ਰਿੜ ਯਤਨ ਕੀਤੇ ਜਾਣ। ਜ਼ਿਲਾਂ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੀਤੀ ਸੀ। ਪੰਜਾਬ ਵਿੱਚ ਇਹ ਚਾਰ ਜ਼ਿਲਿ•ਆਂ ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਰੀਦਕੋਟ ਅਤੇ ਮਾਨਸਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ੍ਰੀਮਤੀ ਰੁਪਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ।

  • 7
    Shares

LEAVE A REPLY