ਪੰਜਾਬ ਚ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਹੋਇਆ ਐਲਾਨ – ਨੋਟੀਫਿਕੇਸ਼ਨ ਹੋਇਆ ਜ਼ਾਰੀ, ਪੜੋ ਪੂਰਾ ਵੇਰਵਾ


EVM

ਪੰਜਾਬ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਚੋਣ ਕਮਿਸ਼ਨ ਨੇ ਅੱਜ ਚੋਣ ਪ੍ਰਕਿਰਿਆ ਦੀ ਸਾਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ। ਇਸੇ ਦਿਨ ਵੋਟਾਂ ਦੀ ਗਿਣਤੀ ਹੋਏਗੀ। 31 ਦਸੰਬਰ ਤਕ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ।

Notification

ਇਸ ਸਬੰਧੀ 15 ਦਸੂੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਣਗੇ। 19 ਦਸੰਬਰ ਤਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ 20 ਦਸੰਬਰ ਤਕ ਨਾਮਜ਼ਦਗੀਆਂ ਦੀ ਛਾਂਟੀ ਕੀਤੀ ਜਾਏਗੀ। 21 ਦਸੰਬਰ ਤਕ ਨਾਮਜ਼ਗੀਆਂ ਦੇ ਕਾਗਜ਼ ਵਾਪਸ ਲੈ ਲਏ ਜਾਣਗੇ। 30 ਦਸੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤਕ ਵੋਟਾਂ ਪਾਈਆਂ ਜਾਣਗੀਆਂ।

  • 7
    Shares

LEAVE A REPLY