ਚੰਡੀਗੜ੍ਹ ਰੋਡ ਤੇ ਐੱਲ. ਆਈ. ਸੀ. ਕਾਲੋਨੀ ਵਿਖੇ ਅੱਗ ਲੱਗਣ ਨਾਲ ਦੁਕਾਨ ਤੇ ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ


Fire Accident

ਲੁਧਿਆਣਾ – ਚੰਡੀਗੜ੍ਹ ਰੋਡ ਤੇ ਐੱਲ. ਆਈ. ਸੀ. ਕਾਲੋਨੀ ਵਿਖੇ ਇਕ ਘਰ ਵਿਚ  ਜ਼ਬਰਦਸਤ ਅੱਗ ਲੱਗ ਗਈ। ਅੱਗ ਲੱਗਣ ਨਾਲ ਆਲੇ-ਦੁਆਲੇ ਦੇ ਘਰਾਂ ਵਿਚ ਹਫੜਾ-ਦਫੜੀ ਮਚ ਗਈ।  ਮਾਲਕ ਵਿਪਨ ਸਿੰਘ ਨੇ ਕਿਹਾ ਕਿ ਉਸ ਨੇ ਕੰਪਨੀ ਵਲੋਂ ਆਇਆ ਗੈਸ ਦਾ ਭਰਿਆ  ਸਿਲੰਡਰ ਬਦਲ ਕੇ ਲਾਇਆ ਸੀ।  ਉਸ ਦੀ ਪਤਨੀ  ਜਦੋਂ ਗੈਸ ’ਤੇ ਚਾਹ ਬਣਾਉਣ ਲੱਗੀ ਤਾਂ ਗੈਸ ਲੀਕ ਹੋਣ ਲੱਗ ਪਈ। ਦੇਖਦੇ-ਦੇਖਦੇ ਅੱਗ ਘਰ  ਅੰਦਰ ਤੇ ਨਾਲ ਉਨ੍ਹਾਂ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿਚ ਲੱਗ ਗਈ।  ਕਾਫੀ ਦੇਰ ਮਗਰੋਂ ਫਾਇਰ ਬ੍ਰਿਗੇਡ ਗੱਡੀ ਪਹੁੰਚੀ ਤੇ ਅੱਗ  ’ਤੇ ਕਾਬੂ ਪਾਇਆ ਪਰ ਤਦ ਤੱਕ ਲੱਖਾਂ ਦਾ ਸਾਮਾਨ ਸੜ ਕੇ ਸੁਅਾਹ ਹੋ ਗਿਆ।


LEAVE A REPLY