ਰੋਟਰੈਕਟ ਕਲੱਬ ਪ੍ਰਤਾਪ ਕਾਲਜ ਆਫ ਐਜੂਕੇਸਨ ਵਲੋਂ ਸਵੱਛਤਾ ਦਾ ਸੰਦੇਸ਼ ਦੇਣਦੇ ਹੋਏ ਫਲੈਸ ਮਾਬ ਦਾ ਅਯੋਜਨ


ਰੋਟਰੈਕਟ ਕਲੱਬ ਪ੍ਰਤਾਪ ਕਾਲਜ ਆਫ ਐਜੂਕੇਸਨ,ਹੰਬੜਾਰੋਡ,ਲੁਧਿਆਣਾ ਵੱਲੋਂ ਸਵੱਛਭਾਰਤ ਅਭਿਆਨ ‘ ਦੇ ਤਹਿਤ ਪ੍ਰਤਾਪ ਸਿੰਘ ਵਾਲਾ ਪਿੰਡ ਵਿੱਚ ਸਥਿਤ ਗੋਵਿੰਦਗੋਧਾਮ ਵਿੱਚ ਪਿੰਡ ਵਾਸੀਆਂ ਨੂੰ ਸਵੱਛਤਾ ਦਾ ਸੰਦੇਸ਼ ਦੇਣਦੇ ਉਦੇਸ ਨਾਲ ਇੱਕ ਫਲੈਸ ਮਾਬ ‘ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਕਾਲਜ ਦੀ ਰੋਟਰੈਕਟ ਕਲੱਬ ਇੰਚਾਰਜ ਸ੍ਰੀਮਤੀ ਪੂਨਮ ਬਾਲਾ ਦੀ ਅਗਵਾਈ ਹੇਠ ਅਤੁਲ ,ਆਦਿੱਤਯ, ਗੋਰਾਂਗ, ਅਨੂ, ਲਵੀਨਾ, ਸਨੇਹਾ, ਨਿਕਿਤਾ, ਬ੍ਰਹਮਲੀਨ, ਰਚਨਾ, ਨਵਜੋਤ ਕੌਰ, ਨੇਹਾ, ਗਗਨਦੀਪ, ਲਕਸਿਤਾ ਸਪਰਾ, ਬਲਜੋਤ, ਪੂਜਾ, ਪ੍ਰਿਅੰਕਾ ਆਦਿ ਉਤਸਾਹ ਪੂਰਵਕ ਸ਼ਾਮਿਲ ਹੋਏ। ਕਾਲਜ ਦੇ ਰੋਟਰੈਕਟਰਸ ਦੀ ਇਸ ਕੋਸ਼ਿਸ਼ ਦੀ ਗੋਧਾਮਟਰਸਟੀਆਂ ਦੇ ਨਾਲ – ਨਾਲ ਉੱਥੇ ਮੌਜੂਦ ਲੋਕਾਂ ਦੁਆਰਾ ਬਹੁਤ ਪ੍ਰਸ਼ੰਸ਼ਾ ਕੀਤੀ ਗਈ।

ਸਾਰੇ ਵਿਦਿਆਰਥੀਆਂ ਨੇ ਡਾਂਸ ਕਰਦੇ ਹੋਏ ਹੱਥਾਂ ਵਿੱਚ ਫੜੇ ਸਵੱਛਤਾ ਦਾ ਸੰਦੇਸ਼ ਦਿੰਦੇ ਹੋਏ ਚਾਰਟ ਪ੍ਰਦਰਸਿਤ ਕਰਦੇ ਹੋਏ ਲੋਕਾਂ ਨੂੰ ਸਾਫ ਸਫਾਈ ਦੇ ਲਈ ਪ੍ਰੇਰਿਤ ਕੀਤਾ।ਸਵੱਛਤਾ ਜਾਗਰੂਕਤਾ ਅਭਿਆਨ ਵਿੱਚ ਫਲੈਸ ਮਾਬ’ ਦੇ ਜਰੀਏ ਸਵੱਛਤਾ ਦੇ ਲਈ ਦਿੱਤੇ ਗਏ ਸੰਦੇਸ ਨਾਲ ਪਿੰਡ ਵਾਸੀਆਂ ਨੂੰ ਸਾਫ ਸਫਾਈ ਕਰਨ ਲਈ ਜਾਗਰੂਕ ਕੀਤਾਗਿਆ। ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ ਨੇ ਰੋਟਰੈਕਟ ਕਲੱਬ ਇੰਚਾਰਜ ਸ੍ਰੀਮਤੀ ਪੂਨਮ ਬਾਲਾ ਦੁਆਰਾ ਕੀਤੀ ਗਈ ਇਸ ਕੋਸ਼ਿਸ਼ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਲੱਬ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਗਤੀਵਿਧੀਆਂ ਲਈ ਸaੁਭਕਾਮਨਾਂਵਾਂਦਿੱਤੀਆਂ।

  • 288
    Shares

LEAVE A REPLY