ਗੁਰਪੁਰਬ ਦੇ ਦਿਨ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ


ਸਿੱਖ ਧਰਮ ਦੇ ਬਾਨੀ ਅਤੇ ਸਿਖਾਂ ਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿੰਡ ਠਕਰਵਾਲ ਦੇ ਇਤਿਹਾਸਕ ਗੁਰਦੁਆਰਾ ਨਾਨਕਸਰ ਵਿਖੇ ਗੁਰਪੁਰਬ ਦੇ ਮਹਾਨ ਦਿਹਾੜੇ ਤੇ ਮੈਂਬਰ ਪਾਰਲੀਮੈਂਟ ਸ੍ਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਦੀਪ ਸਿੰਘ ਵੈਦ, ਜਿਲ੍ਹਾ ਕਾਂਗਰਸ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨਤਮਸਤਕ ਹੋਏ ! ਨਤਮਸਤਕ ਹੋਣ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵਲੋਂ ਆਗੂਆਂ ਨੂੰ ਸਿਰੋਪਾ ਦੇ ਕੇ ਵੀ ਸਨਮਾਨਿਤ ਕੀਤਾ ਗਿਆ |

ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ, ਅਤੇ ਸਾਂਝੀ ਵਾਲਤਾ ਦਾ ਰਾਸਤਾ ਦਿਖਾਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਅਸਥਿਰਤਾ ਨੂੰ ਬਰਾਬਰ ਜਾਣ ਕੇ ਜਿੰਦਗੀ ਜਿਉਣ ਦਾ ਰਸਤਾ ਦਿਖਾਇਆ| ਸ੍ਰ. ਬਿੱਟੂ ਨੇ ਕਿਹਾ ਕਿ ਸਮਾਜ ਅੰਦਰ ਵੱਖਰੀ ਕਿਸਮ ਦੀ ਅਖੰਡਤਾ ਫੈਲੀ ਹੋਈ ਹੈ ਤੇ ਕਿਸੇ ਨੂੰ ਵੀ ਆਪਣੇ ਜੀਵਨ ਅੰਦਰ ਸਕੂਨ, ਸਾਂਤੀ ਅਤੇ ਖੁਸ਼ੀ ਨਹੀ ਦਿਖਾਈਂ ਦੇ ਰਹੀ ਹੈ ! ਨਾਮ ਸਿਮਰਨ ਅਤੇ ਗੁਰੂ ਸਾਹਿਬ ਦੇ ਅਸੂਲਾਂ ਨੂੰ ਅਪਣੇ ਜੀਵਨ ਅੰਦਰ ਅਪਣਾਉਣਾ ਚਾਹੀਦਾ ਹੈ ਤਾਂ ਕਿ ਹਰ ਇਕ ਮਨੁੱਖ ਆਪਣਾ ਜੀਵਨ ਖੁਸ਼ੀਆਂ ਭਰਿਆ ਅਤੇ ਸਹਿਜ ਵਾਲਾ ਬਤੀਤ ਕਰ ਸਕੀਏ |


LEAVE A REPLY